16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪੰਜਾਬ ਨਾਲ ਗ਼ਦਾਰੀ ਕਰਨ ਵਾਲਿਆਂ ਨਾਲ ਖ਼ੁਦ ਹੀ ਹੋਈ ਗ਼ਦਾਰੀ- ਮਦਨੀਪੁਰ <br/>

ਅਜੀਤ ਡੈਸਕ 30-04-2026
ਮਲੌਦ 29 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਮੈਂਬਰ ਸ਼ੋ੍ਰਮਣੀ ਕਮੇਟੀ ਰਘਵੀਰ ਸਿੰਘ ਸਹਾਰਨ ਮਾਜਰਾ, ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਅਤੇ ਅਕਾਲੀ ਆਗੂਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਆਪ ਦੇ 7 ਸੰਸਦ ਮੈਂਬਰਾਂ ਦਾ ਪਾਰਟੀ ਛੱਡ ਜਾਣਾ ਸਾਬਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਅੰਤ ਨੇੜੇ ਹੈ | ਉਨਾਂ ਕਿਹਾ ਕਿ ਆਮ ਘਰਾਂ ਦੇ ਮੁੰਡੀਆਂ ਨੂੰ ਕੁਰਸੀਆਂ ਦੇਣ ਦਾ ਦਾਅਵੇ ਕਰਨ ਵਾਲਿਆਂ ਨੇ ਪੰਜਾਬ ਅਤੇ ਆਪਣੇ ਵਲੰਟੀਅਰਾਂ ਨਾਲ ਗੱਦਾਰੀ ਕਰਕੇ ਪੰਜਾਬ ਦੇ ਹਿੱਸੇ ਦੀ ਰਾਜ ਸਭਾ ਸੀਟਾਂ ਦਿੱਲੀ, ਯੂ.ਪੀ. ਵਾਲੇ ਬਾਹਰੀ ਆਗੂਆਂ ਜਾਂ ਧਨਾਢਾਂ ਨੂੰ ਦਿੱਤੀਆਂ ਅਤੇ ਹੁਣ ਜਦੋਂ ਉਹ ਆਪ ਦੀਆਂ ਨੀਤੀਆਂ ਤੋਂ ਤੰਗ ਆ ਕੇ ਭਾਜਪਾ 'ਚ ਗਏ ਤਾਂ ਉਨਾਂ ਨੂੰ ਗੱਦਾਰ ਦਾ ਤਗਮਾ ਦੇਣ ਵਾਲੇ ਖ਼ੁਦ ਪੰਜਾਬ ਅਤੇ ਵਲੰਟੀਅਰਾਂ ਨਾਲ ਕੀਤੀ ਗ਼ੱਦਾਰੀ ਨੂੰ ਭੁੱਲ ਰਹੇ ਹਨ | ਜਥੇ. ਮਦਨੀਪੁਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਹਰ ਵਿਭਾਗ ਵਿੱਚ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਆਏ ਦਿਨ ਵਿਧਾਇਕਾਂ ਦੀਆਂ ਧੱਕੇਸ਼ਾਹੀਆਂ ਵੀ ਸਾਹਮਣੇ ਆ ਰਹੀਆਂ ਹਨ | ਯੁੱਧ ਨਸ਼ਿਆਂ ਵਿਰੁੱਧ ਦੇ ਨਾਮ ਉੱਪਰ ਲੋਕਾਂ ਨੂੰ ਘਰਾਂ ਤੋਂ ਚੁੱਕ ਕਿ ਡੋਪ ਟੈਸਟ ਦੇ ਨਾਂ ਉੱਪਰ ਜਿਆਦਤੀਆਂ ਕੀਤੀਆ ਜਾਂ ਰਹੀਆਂ ਹਨ | ਲੋਕ ਜਾਣ ਚੁੱਕੇ ਹਨ ਕਿ ਕਿਵੇਂ ਦਿੱਲੀ ਵਾਲੇ ਪੰਜਾਬ ਵਿੱਚੋਂ ਮਲਾਈਆਂ ਖਾ ਰਹੇ ਹਨ ਅਤੇ ਇਨਾਂ ਨੂੰ ਚੱਲਦਾ ਕਰਕੇ ਪੰਜਾਬ ਦੀ ਆਪਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੂੰ ਵਾਗਡੋਰ ਸੌਂਪਣ ਲਈ ਤਿਆਰ ਹਨ | ਇਸ ਸਮੇਂ ਸਰਕਲ ਜਥੇਦਾਰ ਸ਼ਹਿਰੀ ਜਗਜੀਤ ਸਿੰਘ ਦੌਲਤਪੁਰ, ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੌੜਾ, ਜਥੇਦਾਰ ਜਸਵੀਰ ਸਿੰਘ ਨਿਜ਼ਾਮਪੁਰ , ਜਥੇਦਾਰ ਜਗਦੇਵ ਸਿੰਘ ਦਬੁਰਜੀ, ਸੰਮਤੀ ਮੈਂਬਰ ਅਮਰੀਕ ਸਿੰਘ ਰੌਣੀ ਅਤੇ ਸੰਮਤੀ ਮੈਂਬਰ ਰਾਜਵੀਰ ਸਿੰਘ ਵਿੱਕੀ ਆਦਿ ਵੀ ਹਾਜਿਰ ਸਨ |


ਪਿਛਲੀ ਖ਼ਬਰ ਲੱਖੀ ਅਜਲੋਦ ਨੂੰ ਹਲਕਾ ਸਮਰਾਲਾ ਦਾ ਐੱਸ. ਸੀ. ਵਿੰਗ ਦਾ ਪ੍ਰਧਾਨ ਲਾਉਣ ਨਾਲ ਪਾਰਟੀ ਮਜ਼ਬੂਤੀ ਵੱਲ ਵਧੇਗੀ- ਵਰਕਰ ਅਗਲੀ ਖ਼ਬਰ ਦਿੱਲੀ 'ਚ ਕੇਜਰੀਵਾਲ ਦੇ ਨਾਲ-ਨਾਲ 'ਸਤਿਆਗ੍ਰਹਿ' ਕਰਨਗੇ ਪੰਜਾਬ ਦੇ ਕੰਪਿਊਟਰ ਅਧਿਆਪਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।