16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

'ਮਰਦਮਸ਼ੁਮਾਰੀ 2027' ਲਈ ਤੀਜੀ ਸਿਖਲਾਈ ਸਫਲਤਾ ਪੂਰਵਕ ਪੂਰੀ

ਅਜੀਤ ਡੈਸਕ 30-04-2026
ਖੰਨਾ, 29 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਭਾਰਤ ਦੀ ਮਰਦਮਸ਼ੁਮਾਰੀ 2027 ਦੇ ਕੌਮੀ ਕਾਰਜ ਨੂੰ ਸਫ਼ਲ ਬਣਾਉਣ ਲਈ ਅੱਜ ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਭਾਰਤ ਦੀ ਮਰਦਮਸ਼ੁਮਾਰੀ 2027 ਲਈ ਪਹਿਲੇ ਪੜਾਅ ਦੀ ਤੀਜੀ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਪੂਰੀ ਕੀਤੀ ਗਈ | ਇਸ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦੀ ਅਗਵਾਈ ਐਸ. ਡੀ. ਐਮ.ਖੰਨਾ ਸਵਾਤੀ ਟਿਵਾਣਾ, ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਕੀਤੀ | ਸਿਖਲਾਈ ਵਰਕਸ਼ਾਪ ਵਿੱਚ ਟਰੇਨਿੰਗ ਦੌਰਾਨ ਦੱਸਿਆ ਗਿਆ ਕਿ ਭਾਰਤ ਵਿੱਚ ਇਸ ਵੇਰ ਪਹਿਲੀ ਵਾਰ ਡਿਜੀਟਲ ਜਨਗਣਨਾ ਕੀਤੀ ਜਾ ਰਹੀ ਜਿਸ ਵਿੱਚ 33 ਸਵਾਲ ਪੁੱਛੇ ਜਾ ਰਹੇ ਹਨ | ਇਸ ਵੇਰ ਮਿਤੀ 30 ਅਪ੍ਰੈਲ ਤੋਂ 14 ਮਈ ਤੱਕ ਭਾਰਤ ਦੇ ਨਾਗਰਿਕ ਜਨਗਣਨਾ ਸਬੰਧੀ ਖੁਦ ਆਪਣੇ ਵੇਰਵੇ ਆਨਲਾਈਨ ਭਰ ਸਕਦੇ ਹਨ | 15 ਮਈ ਤੋਂ 13 ਜੂਨ ਤੱਕ ਸਿਖਲਾਈ ਪ੍ਰਾਪਤ ਗਿਣਤੀਕਾਰ ਘਰ ਘਰ ਜਾ ਕੇ ਜਨਗਣਨਾ ਸਬੰਧੀ ਵੇਰਵੇ ਇਕੱਤਰ ਕਰਨਗੇ | ਇਸ ਸਿਖਲਾਈ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਅਵਤਾਰ ਸਿੰਘ, ਅਮਨਦੀਪ ਸਿੰਘ, ਨਰਿੰਦਰ ਸਿੰਘ (ਆਈ. ਟੀ.ਟੀਮ) ਨੋਡਲ ਅਫਸਰ ਪਿ੍ੰਸੀਪਲ ਨਵਤੇਜ ਸ਼ਰਮਾ, ਹੈਡ ਮਾਸਟਰ ਗੁਰਦੀਪ ਘਈ ਅਤੇ ਸੌਰਵ ਮੈਨਰੋ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਇਸ ਮੌਕੇ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੂੰ ਆਪਣਾ ਕਾਰਜ ਨਿਸ਼ਠਾ ਅਤੇ ਇਮਾਨਦਾਰੀ ਨਾਲ ਕਰਨ ਲਈ ਸੌਂਹ ਚੁੱਕਣ ਦੀ ਰਸਮ ਅਦਾ ਕਰਵਾਈ ਗਈ | ਇਸ ਮੌਕੇ ਫ਼ੀਲਡ ਟਰੇਨਰ ਸੋਨੀਆ ਅਤੇ ਰਾਜਵਿੰਦਰ ਕੌਰ ਵੱਲੋਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਮੈਨੂਅਲ ਅਨੁਸਾਰ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਵਿਸਤਿ੍ਤ ਢੰਗ ਨਾਲ ਸਿਖਲਾਈ ਦਿੱਤੀ ਗਈ | ਇਸ ਮੌਕੇ ਵੱਖ ਵੱਖ ਰੋਲ ਪਲੇਅ ਰਾਹੀਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਮੌਕ ਰੀਹੱਸਲਜ ਵੀ ਕਰਵਾਈਆਂ ਗਈਆਂ | ਜਨਗਣਨਾ ਦੇ ਇਸ ਮਹਾਨ ਕਾਰਜ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਸੰਪੰਨ ਕਰਨ ਲਈ ਸੌਂਹ ਵੀ ਚੁਕਵਾਈ ਗਈ | ਇਸ ਤਿੰਨ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਚਲਾਉਣ ਲਈ ਅਮਰੀਕ ਸਿੰਘ ਰੀਡਰ, ਹਰਪਾਲ ਸਿੰਘ ਟੀ.ਏ.,ਪਿ੍ਤਪਾਲ ਸਿੰਘ, ਸੁਖਦੇਵ ਸਿੰਘ, ਨੇਹਾ ਸ਼ਰਮਾ ਵੱਲੋਂ ਆਪਣੀਆਂ ਅਹਿਮ ਸੇਵਾਵਾਂ ਨਿਭਾਈਆਂ ਗਈਆਂ |

ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਮਲੌਦ ਵਲੋਂ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਲੱਖੀ ਅਜਲੋਦ ਨੂੰ ਹਲਕਾ ਸਮਰਾਲਾ ਦਾ ਐੱਸ. ਸੀ. ਵਿੰਗ ਦਾ ਪ੍ਰਧਾਨ ਲਾਉਣ ਨਾਲ ਪਾਰਟੀ ਮਜ਼ਬੂਤੀ ਵੱਲ ਵਧੇਗੀ- ਵਰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।