16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪ੍ਰਬੰਧਕਾਂ ਦੇ ਸ਼ੋਸ਼ਣ ਖ਼ਿਲਾਫ਼ ਫ਼ੈਕਟਰੀ ਮਜ਼ਦੂਰਾਂ ਦੇ ਫ਼ੁੱਟੇ ਰੋਹ ਦਾ ਮਜ਼ਦੂਰ ਜਥੇਬੰਦੀਆਂ ਵਲੋਂ ਸਮਰਥਨ ਦਾ ਐਲਾਨ

ਅਜੀਤ ਡੈਸਕ 30-04-2026
ਬੀਜਾ, 29 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)- ਇੱਥੇ ਫ਼ੈਕਟਰੀ ਦੇ ਮਜ਼ਦੂਰਾਂ ਵਲੋਂ ਪ੍ਰਬੰਧਕਾਂ ਦੇ ਸ਼ੋਸ਼ਣ ਖ਼ਿਲਾਫ਼, ਜਬਰੀ 12 ਘੰਟੇ ਕੰਮ ਕਰਵਾਉਣ ਦੀ ਥਾਂ 8 ਘੰਟੇ ਕਰਨ, ਵਧਦੀ ਮਹਿੰਗਾਈ ਮੁਤਾਬਿਕ ਤਨਖ਼ਾਹਾਂ'ਚ ਵਾਧਾ ਨਾਂ ਕਰਨ ਖ਼ਿਲਾਫ਼ ਸੜਕਾਂ 'ਤੇ ਆਪ- ਮੁਹਾਰੇ ਫ਼ੁੱਟੇ ਰੋਹ ਤੇ ਹੱਕੀ ਮੰਗਾਂ ਦਾ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਤੇ ਮੋਲਡਰ ਐਂਡ ਸਟੀਲ ਵਰਕਰਜ਼ (ਰਜਿ:) ਲੁਧਿਆਣਾ ਦੇ ਕ੍ਰਮਵਾਰ ਆਗੂਆਂ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਸਮਰਥਨ ਕੀਤਾ ਹੈ | ਉਪਰੋਕਤ ਦੋਵਾਂ ਮਜ਼ਦੂਰ ਆਗੂਆਂ ਨੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਭਾਵੇਂ ਪ੍ਰਬੰਧਕਾਂ ਨੇ ਮਜ਼ਦੂਰਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਮਸਲੇ ਮੰਗਾਂ ਕੰਪਨੀ ਅੰਦਰ ਮਿਲ -ਬੈਠਕੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪ੍ਰੰਤੂ ਪ੍ਰਬੰਧਕਾਂ ਤੇ ਮੈਨੇਜਮੈਂਟ ਦੀਆਂ ਭਰਮਾਊ, ਯਰਕਾਊ ਤੇ ਫੁੱਟ ਪਾਊ ਚਾਲਾਂ ਤੋਂ ਸੁਚੇਤ ਰਹਿਕੇ ਆਪਣੀਆਂ ਹੱਕੀ ਮੰਗਾਂ ਦੀ ਜ਼ੋਰਦਾਰ ਪੈਰਵਾਈ ਖ਼ੁਦ ਅੱਗੇ ਹੋ ਕੇ ਕਰਨੀ ਚਾਹੀਦੀ ਹੈ | ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਹੋ ਕੇ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ | ਮਜ਼ਦੂਰ ਆਗੂਆਂ ਨੇ ਕੰਪਨੀ ਪ੍ਰਬੰਧਕਾਂ, ਸਬੰਧਿਤ ਕਿਰਤ ਵਿਭਾਗ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਦਖ਼ਲ ਦੇ ਕੇ ਜਬਰੀ 12 ਘੰਟੇ ਡਿਊਟੀ ਕਰਵਾਉਣਾ ਬੰਦ ਕਰਨ/ਕਰਵਾਉਣ, ਓਵਰ ਟਾਈਮ ਦੇ ਦੁੱਗਣੇ ਪੈਸੇ ਦੇਣ, ਘੱਟੋ ਘੱਟ 26000 ਰੁ: ਤਨਖ਼ਾਹ (ਗੁਜਾਰੇਯੋਗ ਤੇ ਸਨਮਾਨਜਨਕ ਜ਼ਿੰਦਗੀ ਜੀਣ ਲਈ), ਸਮਾਜਿਕ ਸੁਰੱਖਿਆ, ਠੇਕਾ ਪ੍ਰਥਾ ਖ਼ਤਮ ਕਰਨ , ਹੱਕੀ ਮੰਗਾਂ ਲਈ ਆਵਾਜ਼ ਉਠਾਉਣ, ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਦੀ ਮੰਗ ਕੀਤੀ ਹੈ | ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਹ ਮਾਮਲਾ ਕਿਸੇ ਇਕੱਲੀ ਇਕੈਹਰੀ ਫੈਕਟਰੀ ਮਜ਼ਦੂਰਾਂ ਦਾ ਨਹੀਂ, ਸਗੋਂ ਸਮੁੱਚੇ ਪੰਜਾਬ ਤੇ ਦੇਸ਼ ਭਰ ਦੀਆਂ ਫ਼ੈਕਟਰੀ ਮਜ਼ਦੂਰਾਂ ਦਾ ਹੈ | ਕਿਉਂਕਿ 1 ਅਪ੍ਰੈਲ 2026 ਤੋਂ ਸੂਬਾ ਤੇ ਕੇਂਦਰ ਸਰਕਾਰਾਂ ਨੇ ਵੱਡੇ ਸਰਮਾਏਦਾਰਾਂ ਨੂੰ ਕਿਰਤੀਆਂ ਦੀ ਕਿਰਤ ਸ਼ਕਤੀ ਨੂੰ ਲੁੱਟਣ, ਗ਼ੁਲਾਮ ਬਣਾਉਣ ਲਈ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰ ਵਿਰੋਧੀ 4 ਨਵੇਂ ਕਿਰਤ ਕੋਡ ਲਾਗੂ ਕੀਤੇ ਜਾ ਰਹੇ ਹਨ | ਇਹਨਾਂ ਨਵੇਂ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਵਾਉਣ, 8 ਘੰਟੇ ਕੰਮ ਦਿਹਾੜੀ, ਪੱਕੇ ਰੁਜ਼ਗਾਰ, ਗੁਜਾਰੇਯੋਗ ਤਨਖ਼ਾਹਾਂ, ਪੈਨਸ਼ਨਾਂ ਤੇ ਹੋਰ ਅਧਿਕਾਰਾਂ ਲਈ ਪੰਜਾਬ, ਹਰਿਆਣਾ, ਯੂ:ਪੀ, ਬਿਹਾਰ, ਗੁਜਰਾਤ, ਰਾਜਸਥਾਨ ਆਦਿ ਦੀਆਂ ਇੰਡਸਟਰੀਆਂ'ਚ ਮਜ਼ਦੂਰ ਸੰਘਰਸ਼ ਦੀਆਂ ਚਿੰਘਾੜੀਆਂ ਫੁੱਟ ਰਹੀਆਂ ਹਨ | ਇਸੇ ਕਰਕੇ ਚੇਤੰਨ ਤੇ ਜਥੇਬੰਦ ਮਜ਼ਦੂਰ ਜਮਾਤ ਪਹਿਲੀ ਮਈ ਦਾ 140ਵਾਂ ਅੰਤਰਰਾਸ਼ਟਰੀ ਮਜਦੂਰ ਦਿਵਸ ਮੌਕੇ ਖੰਨਾ ਤੇ ਲੁਧਿਆਣਾ'ਚ ਜਿੱਥੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਣ ਹੋਣਗੀਆਂ, ਉੱਥੇ ਮਜ਼ਦੂਰ ਵਿਰੋਧੀ 4 ਨਵੇਂ ਕਿਰਤ ਕੋਡਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਪ੍ਰਣ ਵੀ ਕੀਤਾ ਜਾਵੇਗਾ |


ਪਿਛਲੀ ਖ਼ਬਰ ਸਿਆਸਤ ਦੀ ਗ਼ੁਲਾਮ ਬਣੀ ਪੁਲਿਸ, ਆਮ ਜਨਤਾ ਚੋਰਾਂ ਦੇ ਰਹਿਮੋ ਕਰਮ 'ਤੇ-ਸਰਪੰਚ ਕੁਲਦੀਪ ਬੋਪਾਰਾਏ ਅਗਲੀ ਖ਼ਬਰ ਅੱਜ ਤੋਂ ਸ਼ੁਰੂ ਹੋ ਰਹੀ ਜਨਗਣਨਾ ਵਿਚ ਸਮੂਹ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਦਰਜ ਕਰਵਾਉਣ- ਵਿਧਾਇਕ ਗਿਆਸਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।