ਖੰਨਾ, 29 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਆਫ਼ ਐਜੂਕੇਸ਼ਨ, ਕਲਾਲ ਮਾਜਰਾ, ਖੰਨਾ ਵੱਲੋਂ 29 ਅਪ੍ਰੈਲ, 2026 ਨੂੰ ਮੂਕ-ਬਹਿਰੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਕੂਲ, ਮਾਧਵ ਕਿ੍ਪਾ ਮੂਕ-ਬਹਿਰ ਵਿਦਿਆਲਯਾ, ਅਮਲੋਹ ਰੋਡ, ਖੰਨਾ ਦਾ ਦੌਰਾ ਕਰਵਾਇਆ ਗਿਆ | ਇਹ ਗਤੀਵਿਧੀ ਡਾ. ਪਵਨ ਕੁਮਾਰ ਦੀ ਰਹਿਨੁਮਾਈ ਅਤੇ ਡਾ. ਵਿਮਲ ਵਿਦੁਸ਼ੀ ਦੀ ਦੇਖ-ਰੇਖ ਹੇਠ ਬੀ.ਐਡ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ 'ਸਮਾਵੇਸ਼ੀ ਸਿੱਖਿਆ' ਵਿਸ਼ੇ ਅਧੀਨ ਕਰਵਾਈ ਗਈ | ਇਹ ਦੌਰਾ ਵਿਦਿਆਰਥੀ ਅਧਿਆਪਕਾਂ ਲਈ ਵਿਸ਼ੇਸ਼ ਬੱਚਿਆਂ ਨਾਲ ਸੰਪਰਕ ਬਣਾਉਣ ਦਾ ਇਕ ਗਿਆਨਵਰਧਕ ਅਨੁਭਵ ਸਾਬਤ ਹੋਇਆ | ਸਕੂਲ ਦੀ ਪਿ੍ੰਸੀਪਲ ਰਣਜੀਤ ਕੌਰ ਨੇ ਸਕੂਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਸਾਡੇ ਵਿਦਿਆਰਥੀ ਅਧਿਆਪਕਾਂ ਨੂੰ ਸੰਕੇਤ ਭਾਸ਼ਾ ਵੀ ਸਿਖਾਈ | ਸਕੂਲ ਦੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਖਾਤੇ ਵੀ ਹਨ, ਜਿਨ੍ਹਾਂ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਵੱਡੇ ਦਰਸ਼ਕ ਵਰਗ ਤੱਕ ਪਹੁੰਚਾਉਂਦੇ ਹਨ | ਇਸ ਦੌਰੇ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਹ ਸੰਦੇਸ਼ ਦਿੱਤਾ ਕਿ ਵਿਸ਼ੇਸ਼ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨਾਲ ਬਰਾਬਰੀ ਦਾ ਵਤੀਰਾ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੈ |