ਖੰਨਾ, 30 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੰਨਾ ਦੇ ਐੱਸ. ਡੀ. ਐੱਮ ਦਫ਼ਤਰ ਖੰਨਾ ਦੇ ਸਾਹਮਣੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ 'ਚ ਅਕਾਲੀ ਦਲ ਦੇ ਵਰਕਰਾਂ ਤੇ ਹਲਕਾ ਵਾਸੀਆਂ ਨੈ ਮਿਲਕੇ ਰੋਸ ਧਰਨਾ ਲਗਾਇਆ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ | ਯਾਦੂ ਨੇ ਕਿਹਾ ਕਿ ਪੰਜਾਬ ਦੀ ਝਾੜੂ ਪਾਰਟੀ ਦੀ ਸਰਕਾਰ ਜਿੱਥੇ ਇੱਕ ਪਾਸੇ ਸੂਬੇ ਨੂੰ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਲੰਮੇ ਲੰਮੇ ਕੱਟਾਂ ਨੇ ਪੰਜਾਬ ਵਾਸੀਆਂ ਨੂੰ ਇਸ ਅੱਤ ਦੀ ਗਰਮੀ 'ਚ ਪ੍ਰੇਸ਼ਾਨ ਕੀਤਾ ਹੋਇਆ ਹੈ | ਇਸਦੇ ਨਾਲ ਹੀ ਬਿਜਲੀ ਕੱਟਾਂ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਕੱਟਾਂ ਨਾਲ ਲੋਕ ਪ੍ਰੇਸ਼ਾਨ ਹਨ ਤੇ ਭਗਵੰਤ ਮਾਨ ਸਰਕਾਰ ਦੀ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ | ਸ਼ਹਿਰੀ ਵਪਾਰੀ, ਦੁਕਾਨਦਾਰ ਰੋਜ਼ਾਨਾ ਡੀਜ਼ਲ ਫੂਕਣ ਲਈ ਮਜਬੂਰ ਹਨ | ਆਮ ਆਦਮੀ ਪਾਰਟੀ ਦੀ ਸਰਕਾਰ, ਪ੍ਰਸ਼ਾਸਨ ਤੇ ਬਿਜਲੀ ਵਿਭਾਗ ਵਿਰੁੱਧ ਲੋਕਾਂ 'ਚ ਵਿਆਪਕ ਰੋਸ ਹੈ | ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੇ ਬਿਜਲੀ ਵਿਭਾਗ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਬਿਜਲੀ ਦੀ ਸਪਲਾਈ 'ਚ ਸੁਧਾਰ ਕੀਤਾ ਜਾਵੇ | ਭਵਿੱਖ 'ਚ ਅਣ-ਐਲਾਨੇ ਲੱਗ ਰਹੇ ਬਿਜਲੀ ਕੱਟਾਂ ਨੂੰ ਰੋਕਿਆ ਜਾਵੇ ਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਜੇਕਰ ਇੰਝ ਨਾ ਹੋਇਆ ਤਾਂ ਖੰਨੇ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਧਰਨਾ ਲਾਵਾਂਗੇ ਤੇ ਜੀ. ਟੀ. ਰੋਡ ਜਾਮ ਕਰਾਂਗੇ, ਜਿਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ | ਇਸ ਮੌਕੇ ਸੀਨੀਅਰ ਆਗੂ ਰਣਬੀਰ ਸਿੰਘ ਖੱਟੜਾ, ਜਤਿੰਦਰਪਾਲ ਸਿੰਘ ਐਡਵੋਕੇਟ ਸਰਕਲ ਪ੍ਰਧਾਨ, ਜਤਿੰਦਰ ਸਿੰਘ ਇਕੋਲਾਹਾ ਮੈਂਬਰ ਜ਼ਿਲਾ ਪ੍ਰੀਸ਼ਦ, ਕੌਂਸਲਰ ਸਰਬਜੀਤ ਸਿੰਘ ਕਾਲੀਰਾਓ, ਅਜੀਤ ਸਿੰਘ ਅਲੌੜ, ਮਲਕੀਤ ਸਿੰਘ ਮੈਂਬਰ ਬਲਾਕ ਸੰਮਤੀ, ਪਵਨਜੋਤ ਸਿੰਘ ਸਰਕਲ ਪ੍ਰਧਾਨ, ਹਰਜੰਗ ਸਿੰਘ ਗੰਢੂਆਂ, ਮਾਸਟਰ ਕਿਰਪਾਲ ਸਿੰਘ, ਗੁਰਤੇਜ ਸਿੰਘ ਪੂਰਬਾ, ਭਪਿੰਦਰ ਸਿੰਘ ਸ਼ਰਾ, ਗੁਰਦੀਪ ਸਿੰਘ ਦੀਪਾ, ਸੰਤ ਸਿੰਘ ਫ਼ੌਜੀ, ਹਰਪ੍ਰੀਤ ਸਿੰਘ ਕਾਲਾ, ਰਾਜਪਾਲ ਸਿੰਘ ਸੰਧੂ, ਹਰਜਿੰਦਰ ਸਿੰਘ ਜੇ.ਈ, ਵਿੱਕੀ ਰਾਹੌਣ, ਗੁਰਵਿੰਦਰ ਸਿੰਘ ਬੱਗਾ, ਅਰਵਿੰਦਰ ਬਿੱਟੂ, ਰਜਿੰਦਰ ਸਿੰਘ ਰਾਜੀ, ਬਲਜਿੰਦਰ ਸਿੰਘ ਬਿੰਦੀ ਸ਼ੇਖੋਂ, ਸੁਰਿੰਦਰ ਸਿੰਘ ਸਰਪੰਚ ਬੁਲੇਪੁਰ, ਜਗਿੰਦਰ ਸਿੰਘ ਜੱਗੀ, ਸਾਹਿਬ ਸਿੰਘ, ਦਰਸ਼ਨ ਮਸਾਲ, ਟੇਕਪਾਲ ਸਿੰਘ, ਅਮਨਦੀਪ ਸਿੰਘ ਲੇਹਲ, ਜਸਵਿੰਦਰ ਸਿੰਘ ਚਕੋਹੀ, ਕੁਲਦੀਪ ਸਿੰਘ ਘੂੰਗਰਲੀ, ਪ੍ਰੀਤਮ ਸਿੰਘ ਬਾਬਾ, ਹਰਮਨ ਸਿੰਘ ਛੋਟਾ ਖੰਨਾ ਪ੍ਰਧਾਨ ਐੱਸਓਆਈ ਖੰਨਾ, ਮਿੰਟੂ ਵਰਮਾ, ਨਛੱਤਰ ਸਿੰਘ ਕਾਕਾ, ਗੌਰਵ ਘਈ, ਜੱਸੀ ਕਾਲੀਰਾਓ, ਧੰਨਰਾਜ ਸਿੰਘ ਭੱਟੀਆਂ, ਬਿੱਲਾ ਭੱਟੀਆਂ, ਲਖਬੀਰ ਸਿੰਘ ਭੱਟੀਆਂ, ਸਾਹਿਲ ਖੰਨਾ, ਹਨੀ ਖੰਨਾ, ਫਤਿਹ ਬੂਥਗੜ੍ਹ, ਮਨਜੋਤ ਸਿੰਘ ਮਾਜਰਾ, ਜੱਸੀ ਇਕੋਲਾਹਾ, ਪ੍ਰਗਟ ਸਿੰਘ ਫਤਿਹਪੁਰ, ਗੁਰਮੀਤ ਸਿੰਘ ਸਰਪੰਚ ਬਘੌਰ, ਸੁਖਵਿੰਦਰ ਸਿੰਘ ਬੁਲੇਪੁਰ, ਗੁਰਮੀਤ ਸਿੰਘ ਸਾਬਕਾ ਸਰਪੰਚ, ਗੁਰਸ਼ਰਨ ਸਿੰਘ ਈਸੜੂ, ਗੁਰਮੀਤ ਸਿੰਘ ਸਾਬਕਾ ਸਰਪੰਚ ਈਸੜੂ, ਆਦਿ ਹਾਜ਼ਰ ਸਨ |