28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਵਿਖੇ ਬਿਜ਼ਨਸ ਬਲਾਸਟ ਮੇਲਾ ਲਗਾਇਆ

ਅਜੀਤ ਡੈਸਕ 01-05-2026
ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਹੱਥੀਂ ਮਿਹਨਤ ਕਰ ਕੇ ਰੋਜ਼ਗਾਰ ਪੈਦਾ ਕਰਨ ਲਈ ਸ਼ੁਰੂ ਕੀਤੀ ਇੱਕ ਅਹਿਮ ਪਹਿਲ- ਕੁਲਵਿੰਦਰ ਕੌਰ
ਮਲੌਦ, 30 ਅਪ੍ਰੈਲ (ਸਹਾਰਨ ਮਾਜਰਾ)- ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਵਿਖੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਹੱਥੀਂ ਮਿਹਨਤ ਕਰਕੇ ਰੋਜ਼ਗਾਰ ਪੈਦਾ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਸ਼ੁਰੂ ਕੀਤੀ ਇੱਕ ਅਹਿਮ ਪਹਿਲ ਤਹਿਤ 'ਬਿਜ਼ਨਸ ਬਲਾਸਟ ਮੇਲਾ' ਲਗਾਇਆ ਗਿਆ | ਜਿਸ ਵਿੱਚ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਮਨਪ੍ਰੀਤ ਕੌਰ ਪੁੱਜੇ | ਇਸ ਮੇਲੇ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ਲੈਂਦਿਆਂ ਸਕੂਲ ਦੇ ਅਹਾਤੇ ਅੰਦਰ ਹੀ ਆਪੋ ਆਪਣੇ ਨਿੱਕੇ ਨਿੱਕੇ ਕਾਉੰਟਰ ਲਗਾਏ ਗਏ | ਇਨ੍ਹਾਂ ਕਾਊਾਟਰਾਂ ਤੇ ਬੱਚਿਆਂ ਵਲੋਂ ਸੈਂਡਵਿਚ, ਬ੍ਰੈੱਡ, ਪਕੌੜੇ, ਗੋਲ ਗੱਪੇ, ਕੇਕ, ਪੈਟੀ, ਬਿਜਲੀ ਦੇ ਛੋਟੇ ਛੋਟੇ ਉਪਕਰਨ, ਬਿਜਲੀ ਦੀਆਂ ਲੜੀਆਂ ਆਦਿ ਤੋਂ ਇਲਾਵਾ ਲੜਕੀਆਂ ਵਲੋਂ ਨੇਲ ਆਰਟ ਗੈਲਰੀ ਰਾਹੀਂ ਖੂਬਸੂਰਤ ਪੇਸ਼ਕਾਰੀ ਕੀਤੀ ਗਈ | ਇਨ੍ਹਾਂ ਸਾਰੇ ਬੱਚਿਆਂ ਵਲੋਂ ਆਪਣੇ ਵਲੋਂ ਖ਼ੁਦ ਤਿਆਰ ਕੀਤੇ ਸਮਾਨ ਨੂੰ ਲਗਾਏ ਗਏ ਕਾਊਾਟਰਾਂ ਤੇ ਸੇਲ ਕੀਤਾ ਗਿਆ | ਬੱਚਿਆਂ ਤੇ ਸਟਾਫ਼ ਮੈਂਬਰਾਂ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਖੂਬ ਖ਼ਰੀਦੋ ਫ਼ਰੋਖ਼ਤ ਕੀਤੀ ਗਈ | ਅਖੀਰ ਵਿਚ ਇਨ੍ਹਾਂ ਵਿਦਿਆਰਥੀਆਂ ਵੱਲੋਂ ਸਾਰੇ ਤਿਆਰ ਕੀਤੇ ਸਮਾਨ ਤੇ ਆਏ ਖ਼ਰਚ ਅਤੇ ਤਿਆਰ ਵਸਤਾਂ ਵੇਚ ਕੇ ਖੱਟੇ ਮੁਨਾਫ਼ੇ ਦਾ ਲੇਖਾ ਜੋਖਾ ਕੀਤਾ ਗਿਆ | ਇਸ ਮੌਕੇ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਕੁਲਵਿੰਦਰ ਕੌਰ ਅਤੇ ਬਲਾਕ ਨੋਡਲ ਅਫ਼ਸਰ ਮਨਪ੍ਰੀਤ ਕੌਰ ਨੇ ਕਿਹਾ ਕਿ ਇਨ੍ਹਾਂ ਸਾਰੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਬੇਹੱਦ ਸਕੂਨ ਮਿਲਿਆ | ਕਿਉਂਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿਚ ਆਪਣੇ ਰੋਜ਼ਗਾਰ ਲਈ ਖ਼ੁਦ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਲਈ ਇਹ ਬਿਜ਼ਨੈੱਸ ਬਲਾਸਟ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਬੱਚਿਆਂ ਵਿਚ ਇੱਕ ਤਰ੍ਹਾਂ ਨਾਲ ਖ਼ੁਦ ਹੱਥੀਂ ਕੰਮ ਸ਼ੁਰੂ ਕਰਨ ਅਤੇ ਮਾਰਕੀਟ ਵਿੱਚ ਕਿਵੇਂ ਪੇਸ਼ ਕਰਨਾ ਅਤੇ ਕਿਸ ਮੁਨਾਫ਼ੇ ਦੀ ਦਰ ਨਾਲ ਵਸਤਾਂ ਨੂੰ ਗਾਹਕ ਤੱਕ ਪੁੱਜਦਾ ਕਰਨਾ ਹੈ | ਇਸ ਨੂੰ ਬੱਚਿਆਂ, ਸਟਾਫ਼ ਅਤੇ ਖ਼ਾਸ ਤੌਰ ਤੇ ਮਾਪਿਆਂ ਵਲੋਂ ਪੂਰਨ ਤੌਰ ਤੇ ਸਲਾਹਿਆ ਗਿਆ | ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਸਮੂਹ ਸਟਾਫ਼ ਮੈਂਬਰਾਂ ਵਲੋਂ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਪਾਵਰਕਾਮ ਐੈੱਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਗੇਟ ਰੈਲੀ ਅਗਲੀ ਖ਼ਬਰ ਐਨ. ਐਮ. ਐਮ. ਐਸ. ਦੀ ਪ੍ਰੀਖਿਆ 'ਚ ਸਰਕਾਰੀ ਹਾਈ ਸਕੂਲ ਬੁਲੇ੍ਹਪੁਰ ਦੀ ਬੱਲੇ-ਬੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।