28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਐਨ. ਐਮ. ਐਮ. ਐਸ. ਦੀ ਪ੍ਰੀਖਿਆ 'ਚ ਸਰਕਾਰੀ ਹਾਈ ਸਕੂਲ ਬੁਲੇ੍ਹਪੁਰ ਦੀ ਬੱਲੇ-ਬੱਲੇ

ਅਜੀਤ ਡੈਸਕ 01-05-2026
ਖੰਨਾ, 30 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰਾਂ ਲਈ ਜਾਂਦੀ ਵਜ਼ੀਫ਼ੇ ਦੀ ਪ੍ਰੀਖਿਆ ਐਨ. ਐਮ. ਐਸ. ਐਸ. ਵਿੱਚ ਇਸ ਸਾਲ ਸਰਕਾਰੀ ਹਾਈ ਸਕੂਲ ਬੁਲੇ੍ਹਪੁਰ ਦੀ ਵਿਦਿਆਰਥਣ ਹਰਜੋਤਪ੍ਰੀਤ ਕੌਰ ਨੇ ਜ਼ਿਲੇ੍ਹ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਡਿੰਪਲ ਮਦਾਨ ਦੀ ਯੋਗ ਅਗਵਾਈ ਹੇਠ ਇਸ ਵੱਕਾਰੀ ਪ੍ਰੀਖਿਆ ਵਿੱਚ ਸਕੂਲ ਦੇ ਕੁੱਲ 9 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ | ਗੌਤਮ ਸਪੁੱਤਰ ਪੱਪੂ, ਰਾਬੀਆ ਸਪੁੱਤਰੀ ਰਫੀਕ ਮੁਹੰਮਦ ਨੇ ਜ਼ਿਲੇ੍ਹ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਏਕਮਪ੍ਰੀਤ ਸਿੰਘ ਸਪੁੱਤਰ ਪਵਿੱਤਰ ਸਿੰਘ, ਰਾਜਵਿੰਦਰ ਸਿੰਘ ਸਪੁੱਤਰ ਸੁਖਵਿੰਦਰ ਸਿੰਘ, ਕਾਰਤਿਕ ਸਪੁੱਤਰ ਵਿਜੇ ਕੁਮਾਰ, ਨਰਗਿਸ ਸਪੁੱਤਰੀ ਹਨੀਫ ਖਾਂ, ਸਿਮਰਨਜੋਤ ਕੌਰ ਸਪੁੱਤਰੀ ਜਸਪਾਲ ਸਿੰਘ, ਅਮਨਿੰਦਰ ਸਿੰਘ ਸਪੁੱਤਰ ਇੰਦਰਜੀਤ ਸਿੰਘ ਨੇ ਵੀ ਇਸ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਕੇ ਇਤਿਹਾਸ ਰਚਿਆ | ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੀ ਵਾਰ ਵੀ ਸਕੂਲ ਦੇ ਵਿਦਿਆਰਥੀ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ | ਸਕੂਲ ਮੁਖੀ ਨੇ ਬਲਾਕ ਨੋਡਲ ਅਫ਼ਸਰ ਬਲਜੀਤ ਸਿੰਘ, ਬਲਾਕ ਮੈਂਟਰ ਅਨਮੋਲ ਸੂਦ ਅਤੇ ਰਾਕੇਸ਼ ਸ਼ਰਮਾ ਵੱਲੋਂ ਬੱਚਿਆਂ ਨੂੰ ਪ੍ਰੇਰਣਾ ਅਤੇ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਇਹ ਵਿਦਿਆਰਥੀ ਪਿਛਲੇ ਤਿੰਨ ਸਾਲਾਂ ਤੋਂ ਤਿਆਰੀ ਕਰ ਰਹੇ ਸਨ | ਇਹ ਮਿਹਨਤੀ ਅਧਿਆਪਕਾਵਾਂ ਸੁਨੀਤਾ ਬਾਲੀ, ਕੀਰਤੀ ਵਿਜਨ, ਨਵਜੋਤ ਕੌਰ, ਲਵਪ੍ਰੀਤ ਕੌਰ ਅਤੇ ਸਮੂਹ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ, ਜਿੰਨਾਂ ਨੇ ਸਮੇਂ-ਸਮੇਂ ਵਿਦਿਆਰਥੀਆਂ ਨੂੰ ਯੋਗ ਅਗਵਾਈ ਦੇ ਕੇ ਸਕੂਲ ਦਾ ਮਾਣ ਵਧਾਇਆ ਹੈ | ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ 48000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਬੁਲੇ੍ਹਪੁਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਵਿਖੇ ਬਿਜ਼ਨਸ ਬਲਾਸਟ ਮੇਲਾ ਲਗਾਇਆ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਦਾ ਆਈ. ਐੱਸ. ਸੀ. ਅਤੇ ਆਈ. ਸੀ. ਐੱਸ. ਈ. ਦੇ ਨਤੀਜੇ ਸ਼ਾਨਦਾਰ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।