ਸਾਹਨੇਵਾਲ, 30 ਅਪ੍ਰੈਲ (ਹਨੀ ਚਾਠਲੀ)-ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਦੇ ਐਲਾਨੇ ਆਈ. ਸੀ. ਐੱਸ. ਈ. ਤੇ ਆਈ. ਐੱਸ. ਸੀ. ਦੇ ਨਤੀਜੇ ਸ਼ਾਨਦਾਰ ਰਹੇ | ਆਈ. ਐੱਸ. ਸੀ. ਬਾਰ੍ਹਵੀਂ ਜਮਾਤ ਵਿਚ ਮੈਡੀਕਲ ਵਿਭਾਗ ਵਿਚ ਪ੍ਰਭਲੀਨ ਕੌਰ 95.5 ਪ੍ਰਤੀਸ਼ਤ, ਪ੍ਰਤਿਭਾ 95 ਪ੍ਰਤੀਸ਼ਤ, ਮਨਪ੍ਰੀਤ ਕੌਰ 91 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ, ਨਾਨ-ਮੈਡੀਕਲ ਵਿਚੋਂ ਜਪਜੋਤ ਸਿੰਘ 98.5 ਪ੍ਰਤੀਸ਼ਤ, ਦਮਨੀਤ ਕੌਰ 95.8 ਪ੍ਰਤੀਸ਼ਤ, ਪਰਮਜੋਤ ਸਿੰਘ 95.5 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ | ਕਾਮਰਸ ਸੈਕਸ਼ਨ ਵਿਚ ਜਪਵੀਰ ਸਿੰਘ 98 ਪ੍ਰਤੀਸ਼ਤ, ਹੁਸਨਜੋਤ ਕੌਰ 97.5 ਪ੍ਰਤੀਸ਼ਤ, ਗੁਰਜਾਪ ਸਿੰਘ 96.3 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ | ਆਈ. ਸੀ. ਐੱਸ. ਈ. ਦਸਵੀਂ ਜਮਾਤ ਵਿਚੋਂ ਅਰਮਾਨਦੀਪ ਸਿੰਘ 97.2 ਪ੍ਰਤੀਸ਼ਤ, ਜਪਲੀਨ ਕੌਰ 97 ਪ੍ਰਤੀਸ਼ਤ, ਰੀਤਇੰਦਰ ਕੌਰ ਗਿੱਲ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ | ਬਾਰ੍ਹਵੀਂ ਵਿਚੋਂ 92 ਵਿਦਿਆਰਥੀਆਂ ਨੇ ਪੇਪਰ ਦਿੱਤੇ ਤੇ ਸਾਰੇ ਹੀ ਵਧੀਆ ਅੰਕਾਂ ਨਾਲ ਪਾਸ ਹੋਏ, ਦਸਵੀਂ ਵਿਚੋਂ 134 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਤੇ ਸਾਰੇ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ | ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਦੇ ਡਾਇਰੈਕਟਰ ਫਾਦਰ ਰੌਬੀ ਤੇ ਪਿ੍ੰਸੀਪਲ ਸਿਸਟਰ ਲਿਟਲ ਥੈਰੇਸ ਨੇ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ |