28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਦਾ ਦਸਵੀਂ ਤੇ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 01-05-2026
ਸਮਰਾਲਾ, 30 ਅਪ੍ਰੈਲ (ਕੁਲਵਿੰਦਰ ਸਿੰਘ)-ਆਈ. ਸੀ. ਐੱਸ. ਸੀ. ਕੌਂਸਲ ਵਲੋਂ ਦਸਵੀਂ ਅਤੇ ਬਾਹਰਵੀਂ ਕਲਾਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ | ਨਤੀਜਾ ਦੇਖਣ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ | ਜਿਸ ਵਿਚ ਬਾਰ੍ਹਵੀਂ ਜਮਾਤ ਦੇ ਮੈਡੀਕਲ ਵਿਚ ਅਵਨੀਤ ਕੌਰ ਸਵੈਚ 99 ਫ਼ੀਸਦੀ, ਜਸਜੋਤ ਸਿੰਘ 97 ਫ਼ੀਸਦੀ, ਤਨੁਰੀਤ ਕੌਰ ਨੇ 95.5 ਫ਼ੀਸਦੀ ਲੈ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਬਾਰ੍ਹਵੀਂ ਨਾਨ-ਮੈਡੀਕਲ ਵਿਚ ਸੁਖਮਨਵੀਰ ਸਿੰਘ ਨੇ 92.5 ਫ਼ੀਸਦੀ ਲੈ ਕੇ ਪਹਿਲਾ, ਧਰੁਵ ਮਾਸਲ ਨੇ 91 ਫ਼ੀਸਦੀ ਲੈ ਕੇ ਦੂਸਰਾ, ਸੁਖਮਨਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ | ਬਾਰ੍ਹਵੀਂ ਕਾਮਰਸ ਵਿਚ ਪਹਿਲੇ ਸਥਾਨ ਤੇ ਓਮਪ੍ਰੀਤ ਸਿੰਘ 94 ਫ਼ੀਸਦੀ, ਪ੍ਰਤੀਕ 92.25 ਫ਼ੀਸਦੀ ਦੂਸਰਾ ਸਥਾਨ ਤੇ ਕਰਨਪ੍ਰੀਤ ਕੌਰ ਨੇ ਵੀ ਦੂਸਰਾ ਸਥਾਨ ਅਤੇ ਮਨਸੀਰਤ ਚਾਹਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬਾਰ੍ਹਵੀਂ ਆਰਟਸ ਵਿਚ ਰੁਜਲਪ੍ਰੀਤ ਕੌਰ ਗਿੱਲ ਨੇ 99 ਫ਼ੀਸਦੀ, ਅਮਨਜੋਤ ਕੌਰ ਨੇ 95.5 ਫ਼ੀਸਦੀ ਤੇ ਗੁਰਮਨ ਸਿੰਘ ਨੇ 90 ਫ਼ੀਸਦੀ ਲੈ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਦਸਵੀਂ ਵਿਚੋਂ ਸਗੁਨ ਨੇ 97 ਫ਼ੀਸਦੀ ਲੈ ਕੇ ਪਹਿਲਾ, ਮਨਸੀਰਤ ਕੌਰ ਨੇ 95.2 ਫ਼ੀਸਦੀ ਲੈ ਕੇ ਦੂਸਰਾ, ਗੁਰਕਮਲ ਸਿੰਘ ਪਨੈਚ ਤੇ ਖੁਸ਼ਮਨਜੋਤ ਕੌਰ ਨੇ 95 ਫ਼ੀਸਦੀ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਖ਼ੁਸ਼ੀ ਦੇ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸਿਸਟਰ ਐਨ. ਰੋਜ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਨਾਲੇ ਹੀ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਦਾ ਆਈ. ਐੱਸ. ਸੀ. ਅਤੇ ਆਈ. ਸੀ. ਐੱਸ. ਈ. ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਕਿੰਡਰ ਗਾਰਟਨ ਸਕੂਲ ਸਮਰਾਲਾ 'ਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।