ਮਾਛੀਵਾੜਾ ਸਾਹਿਬ, 30 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਅਤੇ ਬਿਹਾਰੀ ਸਾਧੂਆਂ ਦੀ ਮੰਡਲੀ ਲਈ ਸਮੂਹ ਸੰਗਤ ਮੇਨ ਚੌਕ ਮਾਛੀਵਾੜਾ ਸਾਹਿਬ ਵਲੋਂ ਲੰਗਰ ਲਗਾਇਆ ਗਿਆ | ਸੰਗਤਾਂ ਨੂੰ ਪ੍ਰਸਾਦਿ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ | ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਜਸਦੇਵ ਸਿੰਘ ਖਹਿਰਾ, ਰਾਜੇਸ਼ ਲੀਹਲ, ਕਾਮਰੇਡ ਦਰਸ਼ਨ ਸਿੰਘ, ਅਮਰਪਾਲ ਸਿੰਘ ਖਹਿਰਾ, ਪਰਮਿੰਦਰ ਸਿੰਘ ਲਾਡੀ, ਰਣਜੀਤ ਆਦਿ ਸ਼ਾਮਿਲ ਸਨ |