ਜੌੜੇਪੁਲ ਜਰਗ, 30 ਅਪ੍ਰੈਲ (ਪਾਲਾ ਰਾਜੇਵਾਲੀਆ)-ਅੱਜ ਸਵੇਰੇ ਪਿੰਡ ਜਰਗ 'ਚ ਉਦੋਂ ਮਾਤਮ ਛਾ ਗਿਆ, ਜਦੋਂ ਇੱਕ ਨੌਜਵਾਨ ਨੂੰ ਸਵੇਰੇ 5.45 ਵਜੇ ਦੁੱਧ ਵਾਲੇ ਟੈਂਕਰ ਨੇ ਫੇਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ |ਜਾਣਕਾਰੀ ਅਨੁਸਾਰ ਹੇਮਪ੍ਰੀਤ ਸਿੰਘ ਖਾਲਸਾ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਜਰਗ ਆਪਣੀ ਪਤਨੀ ਨਾਲ ਸੈਰ ਕਰ ਕੇ ਆ ਰਿਹਾ ਸੀ ਤਾਂ ਜਲਾਜਣ ਵਾਲੇ ਪਾਸਿਓਾ ਆ ਰਹੇ ਦੁੱਧ ਵਾਲੇ ਟੈਂਕਰ ਨੇ ਇਸ ਤਰ੍ਹਾਂ ਫੇਟ ਮਾਰੀ ਕਿ ਹੇਮਪ੍ਰੀਤ ਸਿੰਘ ਖ਼ਾਲਸਾ (35) ਦੀ ਮੌਤ ਹੋ ਗਈ | ਪੁਲਿਸ ਨਾਲ ਗੱਲਬਾਤ ਕਰਨ ਤੇ ਪੁਲਿਸ ਚੌਂਕੀ ਰੋਣੀ ਦੇ ਏ ਐਸ ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੁੱਧ ਵਾਲਾ ਟੈਂਕਰ ਪੀ ਬੀ 28 ਕੇ 7436 ਕਬਜ਼ੇ 'ਚ ਲੈ ਲਿਆ, ਜਦੋਂ ਡਰਾਈਵਰ ਭੱਜ ਗਿਆ | ਪੁਲਿਸ ਅਨੁਸਾਰ ਡਰਾਈਵਰ ਨੂੰ ਜਲਦੀ ਕਾਬੂ ਕਰ ਕੇ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ | ਹੇਮਪ੍ਰੀਤ ਸਿੰਘ ਦੀ ਭਰ ਜਵਾਨੀ 'ਚ ਹੋਈ ਮੌਤ ਤੇ ਪਿੰਡ ਜਰਗ ਵਾਸੀਆਂ ਅਤੇ ਇਲਾਕੇ ਕੇ ਪਤਵੰਤਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |