13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜ਼ਿਲ੍ਹੇ 'ਚੋਂ ਮੋਹਰੀ ਰਹਿਣ ਵਾਲੀ ਵਿਦਿਆਰਥਣ ਗੁਰਲੀਨ ਕੌਰ ਸਨਮਾਨਿਤ

ਅਜੀਤ ਡੈਸਕ 03-05-2026
ਮਾਛੀਵਾੜਾ ਸਾਹਿਬ, 2 ਮਈ (ਰਾਜਦੀਪ ਸਿੰਘ ਅਲਬੇਲਾ)-ਆਈ. ਸੀ. ਐੈੱਸ. ਈ. ਬੋਰਡ ਦੀ ਦਸਵੀਂ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਮਾਛੀਵਾੜਾ ਦੀ ਵਿਦਿਆਰਥਣ ਗੁਰਲੀਨ ਕੌਰ ਬਾਠ ਨੇ ਜ਼ਿਲ੍ਹਾ ਲੁਧਿਆਣਾ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਇਸ ਹੋਣਹਾਰ ਧੀ ਦਾ ਸਨਮਾਨ ਕਰਨ ਲਈ ਪੁੱਜੇ | ਪਰਮਜੀਤ ਢਿੱਲੋਂ ਨੇ ਜ਼ਿਲੇ੍ਹ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਗੁਰਲੀਨ ਕੌਰ ਬਾਠ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਅਜਿਹੀਆਂ ਹੋਣਹਾਰ ਧੀਆਂ ਸਾਡੇ ਇਤਿਹਾਸਕ ਸ਼ਹਿਰ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰਦੀਆਂ ਹਨ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਟਹਿਲ ਸਿੰਘ ਅÏਜਲਾ, ਅਰਵਿੰਦਰਪਾਲ ਸਿੰਘ ਵਿੱਕੀ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਹਰਵਿੰਦਰ ਸਿੰਘ ਸ਼ੇਰੀਆਂ, ਰਾਜਵਿੰਦਰ ਸਿੰਘ ਸੈਣੀ ਹਾਜ਼ਰ ਸਨ |
ਪਿਛਲੀ ਖ਼ਬਰ ਕੋਟਾਂ ਕਾਲਜ ਦੀ ਵਿਦਿਆਰਥਣ ਨੇ ਪੰਜਾਬ 'ਵਰਸਿਟੀ ਮੈਰਿਟ ਲਿਸਟ 'ਚ ਬਣਾਈ ਥਾਂ ਅਗਲੀ ਖ਼ਬਰ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣ ਲਈ ਫੋਗਿੰਗ ਜ਼ਰੂਰੀ: ਹੈਲਥ ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।