13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੈਬਨਿਟ ਮੰਤਰੀ ਮੁੰਡੀਆਂ ਵਲੋਂ ਜਨਗਣਨਾ ਲਈ 'ਸਵੈ-ਗਣਨਾ' ਪੋਰਟਲ ਦੀ ਸ਼ੁਰੂਆਤ

ਅਜੀਤ ਡੈਸਕ 03-05-2026
ਰਾੜਾ ਸਾਹਿਬ, 2 ਮਈ (ਪ੍ਰੀਤਮ ਸਿੰਘ ਮੁਕੰਦਪੁਰੀ)-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਗਾਮੀ ਜਨਗਣਨਾ ਸੰਬੰਧੀ ਵਿਸ਼ੇਸ਼ ਪੋਰਟਲ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਖ਼ੁਦ ਦਰਜ ਕਰਨ ਦੀ ਸਹੂਲਤ ਦੇਣ ਲਈ 'ਸਵੈ-ਗਣਨਾ' ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ | ਜਿਸ ਤਹਿਤ ਨਾਗਰਿਕ 14 ਮਈ 2026 ਤੱਕ ਅਧਿਕਾਰਤ ਪੋਰਟਲ 'ਤੇ ਜਾ ਕੇ ਆਪਣੇ ਪਰਿਵਾਰ ਦੇ ਵੇਰਵੇ ਆਨਲਾਈਨ ਦਰਜ ਕਰ ਸਕਦੇ ਹਨ | ਇਹ ਇੱਕ ਸੁਰੱਖਿਅਤ ਅਤੇ ਆਧੁਨਿਕ ਤਰੀਕਾ ਹੈ | ਜਸਲੀਨ ਕੌਰ ਭੁੱਲਰ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਬੀ ਅਤੇ ਸੈਂਸਜ ਚਾਰਜ ਅਫ਼ਸਰ ਵਿਕਾਸ਼ਦੀਪ ਤਹਿਸੀਲਦਾਰ ਲੁਧਿਆਣਾ ਪੂਰਬੀ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਹੈ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਕੋਈ ਮੁਸ਼ਕਲ ਨਾ ਆਵੇ | ਇਸ ਸੰਬੰਧੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਜਿਹੜੇ ਲੋਕ ਇਸ ਨਿਰਧਾਰਿਤ ਸਮੇਂ ਦੌਰਾਨ ਆਨਲਾਈਨ ਵੇਰਵੇ ਭਰਨਗੇ, ਉਨ੍ਹਾਂ ਨੂੰ ਇੱਕ ਰੈਫਰੈਂਸ ਨੰਬਰ ਪ੍ਰਾਪਤ ਹੋਵੇਗਾ | ਜਦੋਂ ਜਨਗਣਨਾ ਕਰਮਚਾਰੀ ਘਰ ਆਉਣਗੇ, ਤਾਂ ਸਿਰਫ ਉਹ ਨੰਬਰ ਦਿਖਾਉਣ ਦੀ ਲੋੜ ਹੋਵੇਗੀ, ਜਿਸ ਨਾਲ ਘਰ ਬੈਠੇ ਲੰਬੀ ਪੁੱਛਗਿੱਛ ਤੋਂ ਨਿਜਾਤ ਮਿਲੇਗੀ | ਇਸ ਮੌਕੇ ਐੱਸ. ਡੀ. ਐਮ ਦਫ਼ਤਰ ਤੋਂ ਵਿਸ਼ੇਸ਼ ਤੌਰ 'ਤੇ ਹਰਜੀਤ ਸਿੰਘ ਇੰਚਾਰਜ ਸੈਂਸਸ ,ਰਮਨਦੀਪ ਭਾਟੀਆ, ਦਿਲਸ਼ਾਦ ਸਿੰਘ ਗਰੇਵਾਲ, ਰਵਿੰਦਰ ਕੁਮਾਰ, ਵਿਪਨ ਪਾਲ ਗੁਰੂ ਅਤੇ ਅਮਨਦੀਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਲੋਂ ਇੰਟਰ-ਹਾਊਸ ਕੁਇੱਜ਼ ਮੁਕਾਬਲੇ ਦੌਰਾਨ ਬਲ਼ੂ ਹਾਊਸ ਚੈਂਪੀਅਨ ਅਗਲੀ ਖ਼ਬਰ ਮਈ ਦਿਵਸ ਪ੍ਰੀਖਿਆ 'ਚ ਮਨਰੂਪ ਕੌਰ ਪਹਿਲਾ, ਜਸਮੀਤ ਕੌਰ ਦੂਸਰਾ ਅਤੇ ਹਰਸੀਰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।