13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਈ ਦਿਵਸ ਪ੍ਰੀਖਿਆ 'ਚ ਮਨਰੂਪ ਕੌਰ ਪਹਿਲਾ, ਜਸਮੀਤ ਕੌਰ ਦੂਸਰਾ ਅਤੇ ਹਰਸੀਰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ

ਅਜੀਤ ਡੈਸਕ 03-05-2026
ਖੰਨਾ, 2 ਮਈ (ਹਰਜਿੰਦਰ ਸਿੰਘ ਲਾਲ)-ਸੇਵਾ ਮੁਕਤ ਜੇ. ਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰਤਾਰ ਨਗਰ ਅਮਲੋਹ ਰੋਡ ਖੰਨਾ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ 'ਸਾਰਥਿਕ ਸੋਚ ਗੁਆਂਢੀ ਗਰੁੱਪ' ਵਲੋਂ ਇਕ ਸਮਾਗਮ ਕੀਤਾ ਗਿਆ | ਸਮਾਗਮ 'ਚ ਬੱਚਿਆਂ ਦੇ ਆਮ ਗਿਆਨ ਦੀ ਲਿਖਤੀ ਪ੍ਰੀਖਿਆ ਲਈ ਗਈ | ਪ੍ਰੀਖਿਆ 'ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿੱਚ ਮੁੱਖ ਮਹਿਮਾਨ ਜਸਪਾਲ ਸਿੰਘ ਕੰਗ ਸ਼ੋ੍ਰਮਣੀ ਅਕਾਲੀ ਦਲ ਵਾਰਡ ਨੰਬਰ 14 ਦੇ ਇੰਚਾਰਜ ਸਨ | ਸਮਾਗਮ ਦੀ ਪ੍ਰਧਾਨਗੀ ਸੁਭਾਸ਼ ਰਾਣੀ ਨੇ ਕੀਤੀ | ਪ੍ਰੀਖਿਆ ਲੈਣ ਅਤੇ ਨਤੀਜਾ ਤਿਆਰ ਕਰਨ ਲਈ ਬਲਵੀਰ ਕੌਰ ਖ਼ੁਸ਼ੀ ਅਤੇ ਸਰਦਾਰ ਬਲਵੰਤ ਸਿੰਘ ਬੈਂਕ ਮੈਨੇਜਰ ਨੇ ਸਹਿਯੋਗ ਕੀਤਾ | ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਤਿਹਾਸ ਉੱਪਰ ਚਾਨਣ ਪਾਇਆ ਗਿਆ | ਬੱਚਿਆ ਦਾ ਹੌਸਲਾ ਵਧਾਉਣ ਲਈ ਮੁੱਖ ਮਹਿਮਾਨ ਜਸਪਾਲ ਸਿੰਘ ਕੰਗ ਅਤੇ ਗਰੁੱਪ ਮੈਂਬਰਾਂ ਵੱਲੋਂ ਬੱਚਿਆ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੀਖਿਆ ਵਿਚ ਮਨਰੂਪ ਕੌਰ ਨੇ ਪਹਿਲਾ, ਜਸਮੀਤ ਕੌਰ ਨੇ ਦੂਸਰਾ ਅਤੇ ਹਰਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਗਰੁੱਪ ਵੱਲੋਂ ਸਮਾਗਮ ਵਿੱਚ ਪਹੁੰਚੀ ਸੰਗਤ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ | ਇਸ ਵਿਚ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਫੌਜੀ, ਜਗਪਾਲ ਸਿੰਘ, ਹਰਬੰਸ ਸਿੰਘ, ਪਰਮਪ੍ਰੀਤ ਸਿੰਘ ਕੰਗ ਯੂਥ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਪਰਮਜੀਤ ਕੌਰ ਸੋਨੀ, ਬਲਵਿੰਦਰ ਕੌਰ, ਗੁਰਵਿੰਦਰ ਕੌਰ, ਸਵੀਤਾ ਰਾਣੀ, ਅੰਮਿ੍ਤਪਾਲ ਸਿੰਘ, ਬਲਜਿੰਦਰ ਕੌਰ, ਪਰਮਜੀਤ ਕੌਰ, ਜਪਨੀਤ ਕੌਰ, ਜਸਪ੍ਰੀਤ ਸਿੰਘ ਜੱਸੀ, ਜਸਕੀਰਤ ਸਿੰਘ, ਨਿਸ਼ਾ ਸਿੰਗਲਾ ਧੂਫ ਵਾਲੇ ਕੁਲਦੀਪ ਕੌਰ, ਪਵਨਜੀਤ ਕੌਰ, ਗੁਰਮੀਤ ਕੌਰ (ਸ਼ੋ੍ਰਮਣੀ ਅਕਾਲੀ ਦਲ) ਕੁਲਵਿੰਦਰ ਸਿੰਘ ਖੱਟੜਾ, ਰਿੰਪੀ, ਵੰਦਨਾ ਟਿਫਨ ਵਾਲੇ, ਬਲਜੀਤ ਕੌਰ, ਮਨਦੀਪ ਕੌਰ, ਹਰਪ੍ਰੀਤ ਕੌਰ, ਸੰਦੀਪ ਕੌਰ, ਸਿਮਰਨ ਕੌਰ, ਪ੍ਰਭਨੂਰ, ਨਵਨੀਤ ਕੌਰ, ਸੁਖਪ੍ਰੀਤ, ਦਮਨਜੀਤ, ਸਮਰਪਰੀਤ ਸਿੰਘ, ਜਸ, ਗੈਵੀ ਆਦਿ ਹਾਜ਼ਰ ਸਨ | ਅਖੀਰ ਵਿੱਚ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਜਨਗਣਨਾ ਲਈ 'ਸਵੈ-ਗਣਨਾ' ਪੋਰਟਲ ਦੀ ਸ਼ੁਰੂਆਤ ਅਗਲੀ ਖ਼ਬਰ ਕੋਟਾਂ ਕਾਲਜ ਦੀ ਵਿਦਿਆਰਥਣ ਨੇ ਪੰਜਾਬ 'ਵਰਸਿਟੀ ਮੈਰਿਟ ਲਿਸਟ 'ਚ ਬਣਾਈ ਥਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।