13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਈ. ਟੀ. ਟੀ. ਅਧਿਆਪਕ ਮਨਜੀਤ ਕੌਰ ਦੀ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਸਮਾਰੋਹ

ਅਜੀਤ ਡੈਸਕ 03-05-2026
ਕੁਹਾੜਾ, 2 ਮਈ (ਸੰਦੀਪ ਸਿੰਘ ਕੁਹਾੜਾ)-ਸਿੱਖਿਆ ਵਿਭਾਗ ਵਿਚ 29 ਸਾਲ ਸੇਵਾ ਨਿਭਾਉਣ ਤੋਂ ਬਾਅਦ ਮਨਜੀਤ ਕੌਰ ਈ. ਟੀ. ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਕਟਾਣੀ ਕਲਾਂ ਤੋ ਸੇਵਾ ਮੁਕਤ ਹੋ ਗਏ ਹਨ | ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਬਲਾਕ ਦੇ ਸੈਂਟਰਾਂ ਵਲੋਂ ਸ਼ਾਨਦਾਰ ਵਿਦਾਇਗੀ ਅਤੇ ਸਨਮਾਨ ਸਮਾਰੋਹ ਕਰਾਇਆ ਗਿਆ | ਇਸ ਮੌਕੇ ਹੈੱਡ ਟੀਚਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਨਜੀਤ ਕੌਰ ਨੇ ਬੜੇ ਲਗਨ ਤੇ ਮਿਹਨਤ ਨਾਲ ਆਪਣੀ ਸੇਵਾ ਨਿਭਾਈ | ਉਨ੍ਹਾਂ ਮਨਜੀਤ ਕੌਰ ਦੀ ਸੇਵਾ ਮੁਕਤੀ 'ਤੇ ਮੁਬਾਰਕਬਾਦ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਮੌਕੇ ਅੰਜੂ ਸੂਦ ਬਲਾਕ ਸਿੱਖਿਆ ਅਫ਼ਸਰ ਸਮਰਾਲਾ, ਪਵਨ ਕੁਮਾਰ, ਅਮਨਦੀਪ ਕੌਰ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ, ਪੁਸ਼ਵਿੰਦਰ ਸਿੰਘ ਸਾਰੇ ਸੈਂਟਰ ਹੈੱਡ ਟੀਚਰਜ਼ ਅਤੇ ਕਟਾਣੀ ਕਲਾਂ ਸਕੂਲ ਦੇ ਸਮੂਹ ਸਟਾਫ਼ ਵਲੋਂ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਪੂਨਮ ਪ੍ਰਕਾਸ਼ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰੁਪਿੰਦਰ ਕੌਰ, ਜਤਿੰਦਰ ਕੌਰ, ਪਰਮਿੰਦਰ ਕੌਰ, ਲਖਵੀਰ ਕੌਰ ਰਣਜੋਧ ਸਿੰਘ, ਦਲਜੀਤ ਭੱਲਾ, ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਬੋਪਾਰਾਏ ਵਲੋਂ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਨੂੰ 40 ਲੱਖ ਦੀ ਗਰਾਂਟ ਦੇ ਚੈੱਕ ਭੇਟ ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਲੋਂ ਇੰਟਰ-ਹਾਊਸ ਕੁਇੱਜ਼ ਮੁਕਾਬਲੇ ਦੌਰਾਨ ਬਲ਼ੂ ਹਾਊਸ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।