ਬੀਜਾ, 10 ਮਈ (ਅਵਤਾਰ ਸਿੰਘ ਜੰਟੀ ਮਾਨ)- ਕੋਆਪਰੇਟਿਵ ਬੈਂਕ ਵਲੋਂ ਨਵੇਂ ਐਮ. ਸੀ. ਐਲ. ਲਾਗੂ ਨਾ ਕਰਨ ਦੇ ਰੋਸ ਵਜੋਂ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ 7 ਮਈ ਤੋਂ ਲੈ ਕੇ 10 ਮਈ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ | ਇਸ ਮਾਮਲੇ ਸਬੰਧੀ ਸਰਕਲ ਖੰਨਾ ਦੀ ਇੰਪਲਾਈਜ਼ ਜਥੇਬੰਦੀ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਜਟਾਣਾ, ਰਘਵੀਰ ਸਿੰਘ ਬਹਾਦਰ ਸਿੰਘ, ਅਮਨਦੀਪ ਕੁਮਾਰ ਦਹਿੜੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਮੰਗ ਪੱਤਰ ਦਿੱਤਾ ਗਿਆ | ਯੂਨੀਅਨ ਦੇ ਸਮੂਹ ਆਗੂਆਂ ਨੂੰ ਕੈਬਨਿਟ ਮੰਤਰੀ ਤਨਰਪ੍ਰੀਤ ਸਿੰਘ ਸੌਂਦ ਵੱਲੋਂ ਭਰੋਸਾ ਦਵਾਇਆ ਗਿਆ ਕਿ ਜੋ ਵੀ ਤੁਹਾਡੀਆਂ ਮੰਗਾਂ ਨੇ ਪੰਜਾਬ ਸਰਕਾਰ ਜਲਦ ਹੀ ਹੱਲ ਕਰਨ ਵਿੱਚ ਵਚਨਬੱਧ ਹੈ | ਇਸ ਮੌਕੇ 'ਤੇ ਸੁਖਵਿੰਦਰ ਸਿੰਘ ਜਟਾਣਾ, ਪ੍ਰਧਾਨ ਰਘਵੀਰ ਸਿੰਘ, ਬਹਾਦਰ ਸਿੰਘ, ਅਮਨਦੀਪ ਕੁਮਾਰ ਦਹੈੜ,ੂ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਮਨਦੀਪ ਸਿੰਘ, ਨਰਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ | 10ਖੰਨਾ41