11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਆਈਲੈਟਸ 'ਚੋਂ ਹਾਸਿਲ ਕੀਤੇ 7.5 ਸਕੋਰ

ਅਜੀਤ ਡੈਸਕ 11-05-2026
ਕੁਹਾੜਾ, 10 ਮਈ (ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ-ਕੁਹਾੜਾ ਰੋਡ ਸਥਿਤ ਗਿੱਲ ਕੰਪਲੈਕਸ ਵਿਚ ਸਥਿਤ ਯੂਨਾਈਟਿਡ ਇਮੀਗ੍ਰੇਸ਼ਨ ਸੰਸਥਾ ਪਿਛਲੇ ਕਈ ਸਮਿਆਂ ਤੋਂ ਵਿਦਿਆਰਥੀਆਂ ਨੂੰ ਆਈਲੈਟਸ ਅਤੇ ਪੀ. ਟੀ. ਈ. ਕਰਵਾ ਕੇ ਬਾਹਰਲੇ ਦੇਸ਼ਾਦੇ ਵੀਜ਼ੇ ਲਗਵਾ ਕੇ ਦਿੱਤੇ ਜਾ ਰਹੇ ਹਨ | ਸੰਸਥਾ ਵਲੋਂ ਆਈਲੈਟਸ ਅਤੇ ਪੀ. ਟੀ. ਈ. ਦੀ ਕੋਚਿੰਗ ਦੇ ਕੇ ਨੌਜਵਾਨਾਂ ਨੂੰ ਉੱਚੇ ਸਕੋਰ ਪ੍ਰਾਪਤ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਹੋ ਰਹੇ ਹਨ |ਸੰਸਥਾ ਦੇ ਡਾਇਰੈਕਟਰ ਰਵੀਇੰਦਰ ਸਿੰਘ ਗਿੱਲ ਨੇ ਦੱਸਿਆ ਕਿ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਰੋਜ਼ਾਨਾ ਕਈ ਵਿਦਿਆਰਥੀ ਆਈਲੈਟਸ ਅਤੇ ਪੀ. ਟੀ. ਈ. ਵਿਚ ਵਧੀਆ ਨਤੀਜੇ ਹਾਸਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਤਾਜ਼ਾ ਨਤੀਜਿਆਂ ਵਿਚ ਪ੍ਰਨੀਤ ਕੌਰ ਸਪੁੱਤਰੀ ਅਵਤਾਰ ਸਿੰਘ ਵਾਸੀ ਉੱਚੀ ਮੰਗਲੀ ਨੇ ਜੀ. ਟੀ. ਆਈਲੈਟਸ ਵਿਚੋਂ 7.5 ਬੈਂਡ ਹਾਸਲ ਕੀਤੇ ਗਏ | ਉਨ੍ਹਾਂ ਕਿਹਾ ਕਿ ਸੰਸਥਾ ਵਿਚ ਉੱਚ-ਯੋਗਤਾ ਵਾਲੇ ਅਧਿਆਪਕ, ਆਧੁਨਿਕ ਸਟੱਡੀ ਮੈਟੀਰੀਅਲ ਅਤੇ ਖੁੱਲ੍ਹੇ ਤੇ ਸੁਵਿਧਾਜਨਕ ਕਲਾਸ ਰੂਮ ਵਿਦਿਆਰਥੀਆਂ ਨੂੰ ਇੱਕ ਵਧੀਆ ਪੜ੍ਹਾਈ ਵਾਲਾ ਮਾਹੌਲ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਸਪਾਊਸ ਵੀਜ਼ਾ ਵਰਗੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਕੋਚਿੰਗ ਲੈ ਕੇ ਵਿਦਿਆਰਥੀ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਯੂ. ਕੇ. ਵਰਗੇ ਦੇਸ਼ਾਂ ਲਈ ਆਸਾਨੀ ਨਾਲ ਵੀਜ਼ਾ ਹਾਸਿਲ ਕਰ ਸਕਦੇ ਹਨ |
ਪਿਛਲੀ ਖ਼ਬਰ ਸਰਕਲ ਖੰਨਾ ਦੀ ਇੰਪਲਾਈਜ਼ ਜਥੇਬੰਦੀ ਵਲੋਂ ਮੰਗਾਂ ਸੰਬੰਧੀ ਕੈਬਨਿਟ ਮੰਤਰੀ ਸੌਂਦ ਨੂੰ ਮੰਗ ਪੱਤਰ ਅਗਲੀ ਖ਼ਬਰ ਭਾਦਲੇ ਵਾਲੀ ਸੜਕ ਬਣਾਉਣ ਲਈ ਲਗਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।