11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

32ਵੇਂ ਸਾਲਾਨਾ ਜੋੜ ਮੇਲੇ 'ਤੇ ਸਮਾਗਮ 19 ਤੇ 20 ਨੂੰ

ਅਜੀਤ ਡੈਸਕ 11-05-2026
ਮਲੌਦ, 10 ਮਈ (ਸਹਾਰਨ ਮਾਜਰਾ)- ਬਾਬਾ ਖ਼ਾਨਗਾਹ ਵਾਲੇ ਸਯਦ ਪੀਰ ਮੁਹੰਮਦ ਸ਼ਾਹ ਮਸਤ ਖ਼ਾਨਗਾਹ ਵੈੱਲਫੇਅਰ ਕਲੱਬ (ਰਜਿ.) ਪਿੰਡ ਬੁਰਕੜਾ ਵਲੋਂ ਇਲਾਕਾ ਨਿਵਾਸੀਆਂ ਅਤੇ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਸਾਂਝੇ ਤੌਰ ਤੇ ਉੱਦਮ ਕਰਦਿਆਂ 11ਵੀਂ ਵਾਲੀ ਸਰਕਾਰ ਹਜ਼ਰਤ ਮੀਰਾਂ ਗੌਂਸਪੁਰ ਜੀ ਨੂੰ ਸਮਰਪਿਤ ਦਰਵੇਸ਼ ਏ ਆਲਮ ਬਾਬਾ ਖ਼ਾਨਗਾਹ ਵਾਲੇ ਜੀ, ਪੀਰ ਸਯਦ ਮੁਹੰਮਦ ਸ਼ਾਹ ਜੀ ਸੁਨਾਮ ਵਾਲੇ ਖ਼ਲੀਫ਼ਾ, ਹਜ਼ਰਤ ਪੀਰ ਰਾਣਾ ਗ਼ੁਲਾਮ ਅੱਬਾਸ ਬੁਰਕੜਾ ਵਾਲਿਆਂ ਦੀ ਯਾਦ ਵਿੱਚ ਦਰਗਾਹ ਸ਼ਰੀਫ਼ ਅਸਥਾਨ ਪਿੰਡ ਬੁਰਕੜਾ ਵਿਖੇ 32ਵੇਂ ਸਾਲਾਨਾ ਜੋੜ ਮੇਲੇ ਤੇ ਸਮਾਗਮ ਅਤੇ ਭੰਡਾਰਾ 19 ਮਈ ਮੰਗਲਵਾਰ ਅਤੇ 20 ਮਈ ਦਿਨ ਬੁੱਧਵਾਰ (5 ਤੇ 6 ਜੇਠ) ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ | ਕਲੱਬ ਦੇ ਪ੍ਰਧਾਨ ਧਨਵੰਤ ਸਿੰਘ ਬਬਲੂ, ਸਾਬਕਾ ਸਰਪੰਚ ਜਸਵੀਰ ਸਿੰਘ, ਨਿਰਮਲ ਸਿੰਘ ਬੁਰਕੜਾ, ਸੈਕਟਰੀ ਦੇਵ ਸਿੰਘ ਅਤੇ ਹਰਪ੍ਰੀਤ ਪ੍ਰੀਤ
ਨੇ ਦੱਸਿਆ ਕਿ ਜੋੜ ਮੇਲੇ ਵਿੱਚ ਸੇਵਾਦਾਰ ਖ਼ਲੀਫ਼ਾ ਚੰਨਾ ਕੈਨੇਡਾ, ਅਨਿਨ ਸੇਵਕ ਬੌਬੀ ਪੰਧੇਰ ਕੈਨੇਡਾ ਅਤੇ ਹੋਰ ਸੇਵਾਦਾਰਾਂ ਦਾ ਵੱਡਾ ਯੋਗਦਾਨ ਹੋਵੇਗਾ | ਉਨ੍ਹਾਂ ਦੱਸਿਆ ਕਿ 19 ਮਈ ਨੂੰ ਸਵੇਰੇ 10 ਵਜੇ ਤੋਂ ਪੂਰਾ ਦਿਨ ਕਵੀਸ਼ਰੀ, ਢਾਡੀ ਵਾਰਾਂ ਦਾ ਪ੍ਰੋਗਰਾਮ ਹੋਵੇਗਾ ਅਤੇ ਸ਼ਾਮ ਨੂੰ ਉੱਘੇ ਕਵਾਲ ਕੱਵਾਲੀਆਂ ਪੇਸ਼ ਕਰਨਗੇ | ਦੂਜੇ ਦਿਨ 20 ਮਈ ਨੂੰ ਸਵੇਰੇ ਕੱਵਾਲੀ ਹੋਵੇਗੀ | ਦੁਪਹਿਰ 12 ਵਜੇ ਸਵਰਗੀ ਹਾਜ਼ੀ ਮੁਰਸ਼ਦ ਅਬਦੁਲ ਮਜ਼ੀਦ ਭੈਣੀ ਕੰਬੋਆਂ ਦੇ ਵੱਡੇ ਸਪੁੱਤਰ ਖ਼ਲੀਫ਼ਾ ਅਨਵਰ ਖਾਂ ਚਿਸਤੀਆਂ ਨਿਜ਼ਾਮੀਆਂ ਭੈਣੀ ਕੰਬੋਆਂ ਅਤੇ ਹੋਰ ਖ਼ਲੀਫ਼ਾ ਸਾਹਿਬਾਨ ਪਤਵੰਤਿਆਂ ਦੀ ਹਾਜ਼ਰੀ ਚਾਦਰ ਸ਼ਰੀਫ਼ ਦੀ ਰਸਮ ਸਤਿਕਾਰ ਸਹਿਤ ਅਦਾ ਕਰਨਗੇ | ਉਪਰੰਤ ਵਿਸ਼ਾਲ ਸਭਿਆਚਾਰਕ ਸਮਾਗਮ ਹੋਵੇਗਾ | ਜਿਸ ਵਿੱਚ 1.30 ਵਜੇ ਤੋਂ ਉੱਘੇ ਲੋਕ ਗਾਇਕ ਅਤੇ ਸੂਫ਼ੀ ਗਾਇਕ ਬਾਬਾ ਜੀ ਨੂੰ ਸਤਿਕਾਰ ਸਹਿਤ ਪੇਸ਼ ਕਰਨਗੇ | ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਪਿ੍ੰਸੀਪਲ ਸੰਜੀਵ ਮੋਦਗਿੱਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮਲੌਦ ਦੇ ਜਥੇਦਾਰ ਡਾਕਟਰ ਕਰਨੈਲ ਸਿੰਘ ਕਾਲੀਆ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਉੱਪ ਪ੍ਰਧਾਨ ਰਛਪਾਲ ਸਿੰਘ ਪਾਲਾ ਸੋਮਲਖੇੜੀ ਤੋਂ ਇਲਾਵਾ ਸੂਫ਼ੀ ਗਾਇਕ ਰਾਫ਼ਤ ਅਲੀ ਮਤੋਈ, ਸੂਫ਼ੀ ਗਾਇਕਾ ਰੀਤੂ ਨੂਰਾਂ ਸਿਸਟਰ, ਕੱਵਾਲ ਕਰਾਮਤ ਫ਼ਕੀਰ ਮਾਲੇਰਕੋਟਲਾ, ਮੁਹੰਮਦ ਅਨੀਸ ਨਜ਼ੀਰ ਮੁਬਾਰਕਪੁਰ ਚੁੰਘਾਂ, ਕੱਵਾਲ ਦਿਲਸ਼ਾਦ ਮੀਨੂ ਮਾਲੇਰਕੋਟਲਾ, ਖੁਸ਼ੀ ਮੁਹੰਮਦ ਘਨੌਰ ਵਾਲੇ, ਪਲਕ ਮਹੰਤ ਮਲੌਦ ਆਦਿ ਸ਼ਖ਼ਸੀਅਤਾਂ ਪੁੱਜਣਗੀਆਂ | ਪ੍ਰਧਾਨ ਧਨਵੰਤ ਸਿੰਘ ਬੱਬਲੂ, ਦੇਵ ਸਿੰਘ ਅਤੇ ਕੈਸ਼ੀਅਰ ਨਿਰਮਲ ਸਿੰਘ ਨੇ ਦੱਸਿਆ ਕਿ 20 ਨੂੰ ਸ਼ਾਮ ਨੂੰ ਫਿਰ ਕੱਵਾਲੀ ਦਾ ਪੋ੍ਰਗਰਾਮ ਹੋਵੇਗਾ ਅਤੇ ਸ਼ਾਮੀ 8 ਵਜੇ ਨਕਲੀਏ ਨਕਲਾਂ ਰਾਹੀਂ ਹਾਸਰਸ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਰਾਜੇਵਾਲ ਵਿਖੇ ਮਨਾਇਆ ਜਾਵੇਗਾ ਅਗਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਦਸਤਾਰ ਸਜਾਓ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।