11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਰਾਜੇਵਾਲ ਵਿਖੇ ਮਨਾਇਆ ਜਾਵੇਗਾ

ਅਜੀਤ ਡੈਸਕ 11-05-2026
ਜੌੜੇਪੁਲ ਜਰਗ, 10 ਮਈ (ਪਾਲਾ ਰਾਜੇਵਾਲੀਆ)-ਮਨੁੱਖਤਾ ਦੇ ਮਸੀਹਾ, ਲੂਲੇ੍ਹ ਲੰਗੜੇ, ਅਪਾਹਜ, ਯਤੀਮਾਂ ਅਤੇ ਬੇ ਆਸਰਿਆਂ ਦੇ ਆਸਰਾ ਬਣੇ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਅੰਮਿ੍ਤਸਰ) ਦਾ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਨਗਰ ਪਿੰਡ ਰਾਜੇਵਾਲ (ਰੋਹਣੋ ਕਲਾਂ) ਵਿਖੇ 2, 3 ਅਤੇ 5 ਜੂਨ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਜਨਮ ਦਿਹਾੜੇ ਨੂੰ ਪੂਰੀ ਚੜਦੀ ਕਲਾਂ 'ਚ ਮਨਾਉਣ ਸੰਬੰਧੀ ਪਿੰਡ ਰਾਜੇਵਾਲ ਵਾਸੀਆਂ ਦੀ ਅਹਿਮ ਮੀਟਿੰਗ ਭਗਤ ਪੂਰਨ ਸਿੰਘ ਸਮਾਰਕ ਰਾਜੇਵਾਲ ਵਿਖੇ ਹੋਈ | ਮੀਟਿੰਗ ਦੌਰਾਨ ਪਿੰਡ ਦੇ ਪਤਵੰਤਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਨਮ ਦਿਹਾੜੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਕਰਨ ਲਈ ਆਪੋ ਆਪਣੀਆਂ ਜ਼ਿੰਮੇਵਾਰੀਆਂ ਦੇ ਸੰਕਲਪ ਲੈ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ | ਜਾਣਕਾਰੀ ਅਨੁਸਾਰ 2 ਅਤੇ 3 ਜੂਨ ਨੂੰ ਰਾਤ ਦੇ ਦੀਵਾਨਾਂ ਵਿੱਚ ਨਾਮਵਰ ਸਿੱਖ ਵਿਦਵਾਨਾਂ ਵੱਲੋਂ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਾਮ ਬਾਣੀ ਲੜ ਲੱਗਣ ਲਈ ਪ੍ਰੇਰਿਤ ਕੀਤਾ ਜਾਵੇਗਾ, ਜਦੋਂ ਕਿ 4 ਜੂਨ ਨੂੰ ਸਾਰਾ ਦਿਨ ਸਿੱਖ ਪੰਥ ਦੀਆਂ ਨਾਮਵਰ ਸ਼ਖ਼ਸੀਅਤਾਂ, ਕੀਰਤਨੀ ਜਥੇ ਅਤੇ ਪੰਥ ਪ੍ਰਸਿੱਧ ਵਿਦਵਾਨਾਂ ਵੱਲੋਂ ਭਗਤ ਪੂਰਨ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ | ਮੀਟਿੰਗ ਵਿੱਚ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਹੋਏ |
ਪਿਛਲੀ ਖ਼ਬਰ ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਿਹਪੁਰ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ 32ਵੇਂ ਸਾਲਾਨਾ ਜੋੜ ਮੇਲੇ 'ਤੇ ਸਮਾਗਮ 19 ਤੇ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।