25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦਸਵੀਂ ਦੇ ਨਤੀਜਿਆਂ 'ਚ ਬੁਲੇ੍ਹਪੁਰ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਬੁਲੇ੍ਹਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਪੰਜ ਹੋਣਹਾਰ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ | ਇਸ ਪ੍ਰਾਪਤੀ ਨਾਲ ਸਕੂਲ ਤੇ ਇਲਾਕੇ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਸਕੂਲ ਦੀ ਵਿਦਿਆਰਥਣ ਜਸਮੀਤ ਕੌਰ ਸਪੁੱਤਰੀ ਚਮਨਜੀਤ ਸਿੰਘ ਨੇ (616/650) 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਜਸਲੀਨ ਕੌਰ ਸਪੁੱਤਰੀ ਸੁਰਿੰਦਰ ਸਿੰਘ ਨੇ 94 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਜਦਕਿ ਮਨਜੋਤ ਕੌਰ ਸਪੁੱਤਰੀ ਸਦਾ ਆਨੰਦ ਸਿੰਘ ਨੇ 92 ਪ੍ਰਤੀਸ਼ਤ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਤੁਰਾਗ ਜੈਨ ਸਪੁੱਤਰ ਰਾਜੇਸ਼ ਜੈਨ ਨੇ 91 ਪ੍ਰਤੀਸ਼ਤ ਅਤੇ ਗੁਰਕੰਵਲ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦੀਆਂ ਉਪਲਬਧੀਆਂ ਵਿੱਚ ਨਵਾਂ ਅਧਿਆਇ ਜੋੜ ਦਿੱਤਾ | ਇਸ ਮੌਕੇ ਸਕੂਲ ਦੇ ਹੈੱਡਮਾਸਟਰ ਰਾਜ ਕੁਮਾਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ | ਨਤੀਜੇ ਐਲਾਨੇ ਜਾਣ ਉਪਰੰਤ ਸਕੂਲ ਵਿੱਚ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸੁਨੀਤਾ ਬਾਲੀ ਸਾਇੰਸ ਮਿਸਟਰੈੱਸ, ਪਰਮਜੀਤ ਕੌਰ ਪੰਜਾਬੀ ਮਿਸਟਰੈੱਸ, ਸੰਚਿਤਾ ਸ਼ੌਨਿਕ ਅੰਗਰੇਜੀ ਮਿਸਟਰੈੱਸ, ਕੀਰਤੀ ਵਿਜਨ ਸਸ ਮਿਸਟਰੈੱਸ, ਵਿਨੋਦ ਕੁਮਾਰ ਹਿੰਦੀ ਮਾਸਟਰ, ਨਵਜੋਤ ਕੌਰ ਮੈਥ ਮਿਸਟਰੈੱਸ, ਪਲਵਿੰਦਰ ਸਿੰਘ ਡੀਪੀਈ, ਪਰਮਿੰਦਰ ਸਿੰਘ ਕੰਪਿਊਟਰ ਟੀਚਰ, ਮੱਖਣ ਸਿੰਘ ਕੰਪਿਊਟਰ ਟੀਚਰ, ਲਵਪ੍ਰੀਤ ਕੌਰ ਸਾਇੰਸ ਮਿਸਟਰੈੱਸ, ਮੋਨਿਕਾ, ਅੰਗਰੇਜ਼ੀ ਮਿਸਟਰੈੱਸ ਅਤੇ ਛਿੰਦਰਪਾਲ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਦੇ ਵਿਦਿਆਰਥੀਆਂ ਵਲੋਂ ਟੇਬਲ ਸਾਕਰ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਰੌਣੀ ਦੰਗਲ ਮੇਲੇ 'ਤੇ ਵੱਡੀ ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਬਾਬਾ ਫਲਾਹੀ ਨੇ ਜਿੱਤ ਕੇ ਮੈਸੀ ਟਰੈਕਟਰ 'ਤੇ ਕੀਤਾ ਕਬਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।