27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐੱਸ. ਡੀ. ਐੱਮ. ਸਵਾਤੀ ਟਿਵਾਣਾ ਨੂੰ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਵਲੋਂ ਆਪਣੀਆਂ ਤਿੰਨ ਪੁਸਤਕਾਂ ਭੇਟ

ਅਜੀਤ ਡੈਸਕ 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਪ੍ਰਸਿੱਧ ਸ਼ਖ਼ਸੀਅਤ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਵਲੋਂ ਐੱਸ. ਡੀ. ਐੱਮ. ਖੰਨਾ ਸਵਾਤੀ ਟਿਵਾਣਾ ਨੂੰ ਆਪਣੀਆਂ ਲਿਖੀਆਂ ਤਿੰਨ ਪੁਸਤਕਾਂ 'ਜ਼ਿੰਦਗੀ ਦੇ ਅੰਗ-ਸੰਗ', 'ਨੇੜਿਉਂ ਵੇਖੀ ਦੁਨੀਆਂ' ਅਤੇ 'ਐਵੇਂ ਟਾਲ ਮਟੋਲ ਨਾ ਕਰਿਆ ਕਰ' ਭੇਟ ਕੀਤੀਆਂ ਗਈਆਂ | ਇਸ ਦੌਰਾਨ ਉਨ੍ਹਾਂ ਦੇ ਬੇਟੇ ਮੋਹਿਤ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਐੱਸ. ਡੀ. ਐੱਮ. ਸਵਾਤੀ ਟਿਵਾਣਾ ਨੇ ਕਿਹਾ ਕਿ ਲੋਕ ਨਾਥ ਸ਼ਰਮਾ ਦੀਆਂ ਪੁਸਤਕਾਂ ਪਾਠਕਾਂ ਲਈ ਪ੍ਰੇਰਨਾ ਸਰੋਤ ਹਨ | ਅਜਿਹੀਆਂ ਪੁਸਤਕਾਂ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬਰੇਰੀਆਂ ਦਾ ਸ਼ਿੰਗਾਰ ਹੋਣੀਆਂ ਚਾਹੀਦੀਆਂ ਹਨ | ਵਰਨਣਯੋਗ ਹੈ ਕਿ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਰਾਜ ਪੁਰਸਕਾਰ ਵਿਜੇਤਾ, ਦਸ ਵਿਸ਼ਿਆਂ ਵਿਚ ਐਮ. ਏ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕ ਮੈਂਬਰ ਰਹਿ ਚੁੱਕੇ ਹਨ | ਅੱਜ ਕੱਲ੍ਹ ਉਹ ਬਤੌਰ ਐਜੂਕੇਸ਼ਨਿਸਟ ਏ. ਐੱਸ. ਮੈਨੇਜਮੈਂਟ ਟਰੱਸਟ ਖੰਨਾ ਅਤੇ ਦੋ ਨਸ਼ਾ ਛੁਡਾਊ ਕੇਂਦਰਾਂ ਰਸੂਲੜਾ ਤੇ ਬਾਹੋਮਾਜਰਾ ਵਿਖੇ ਬਤੌਰ ਕੌਂਸਲਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ |
ਪਿਛਲੀ ਖ਼ਬਰ ਅਗਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।