ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਗ਼ਜ਼ ਨਾਮਜ਼ਦਗੀ ਦਾਖਲ ਕਰਨ ਦੇ ਆਖ਼ਰੀ ਦਿਨ ਕੁੱਲ 226 ਉਮੀਦਵਾਰਾਂ ਨੇ ਕਾਗ਼ਜ਼ ਨਾਮਜ਼ਦਗੀ ਦਾਖਲ ਕੀਤੇ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 33, ਕਾਂਗਰਸ ਦੇ 33, ਅਕਾਲੀ ਦਲ ਦੇ 33 ਅਤੇ ਭਾਜਪਾ ਦੇ 32 ਉਮੀਦਵਾਰ ਸ਼ਾਮਿਲ ਹਨ | ਜਦੋਂ ਕਿ ਇਨ੍ਹਾਂ ਦੇ ਕਵਰਿੰਗ ਉਮੀਦਵਾਰ ਵੀ ਇਨ੍ਹਾਂ ਵਿਚ ਸ਼ਾਮਿਲ ਹਨ | 226 ਉਮੀਦਵਾਰਾਂ ਵਿਚ ਕਾਫੀ ਸਾਰੇ ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹਨ | ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿਚ ਅੱਜ ਇਕ ਹੀ ਦਿਨ ਵਿਚ ਸਾਰੇ ਕਾਗਜ ਨਾਮਜ਼ਦਗੀ ਭਰੇ |