29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਈ ਮਹੀਨਿਆਂ ਤੋਂ ਲਾਪਤਾ ਨੌਜਵਾਨ ਪੁੱਤਰ ਦੀ ਤਲਾਸ਼ ਲਈ ਬੇਵੱਸ ਮਾਂ ਨੇ ਲਗਾਈ ਗੁਹਾਰ

ਅਜੀਤ ਡੈਸਕ 17-05-2026
ਮਾਛੀਵਾੜਾ ਸਾਹਿਬ, 16 ਮਈ (ਮਨੋਜ ਕੁਮਾਰ) ਮੂਲ ਰੂਪ ਵਿੱਚ ਨੇਪਾਲ ਤੋਂ ਆਏ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ 19 ਸਾਲਾ ਨੌਜਵਾਨ ਬੱਚਾ ਕਰੀਬ ਪੰਜ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲਾਪਤਾ ਹੈ | ਹਾਲਾਂਕਿ ਪਰਿਵਾਰ ਨੇ ਉਸਦੀ ਤਲਾਸ਼ ਵਿੱਚ ਦਿਨ ਰਾਤ ਇੱਕ ਕਰ ਦਿੱਤੀ, ਪਰ ਅਜੇ ਤੱਕ ਉਸਦੀ ਕੋਈ ਜਾਣਕਾਰੀ ਨਹੀ ਮਿਲੀ | ਆਪਣੇ ਲਾਪਤਾ ਨੌਜਵਾਨ ਬੇਟੇ ਬਾਰੇ ਗੱਲਬਾਤ ਕਰਦਿਆਂ ਇੰਦੂ ਰਾਣੀ ਨੇ ਦੱਸਿਆ ਕਿ ਉਸਦਾ ਪਰਿਵਾਰ ਨੇਪਾਲ ਤੋਂ ਕੰਮਕਾਜ ਦੀ ਤਲਾਸ਼ ਲਈ ਮਾਛੀਵਾੜਾ ਦੇ ਬਲੀਬੇਗ ਸਥਾਨ ਤੇ ਕਿਰਾਏ ਤੇ ਰਹਿ ਰਿਹਾ ਹੈ ਤੇ ਉਸ ਦਾ ਬੇਟਾ ਭੁਪਿੰਦਰ ਕੁਮਾਰ ਪਿਛਲੇ ਸਾਲ 27 ਦਸੰਬਰ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਕੇ ਗਿਆ ਤੇ ਅੱਜ ਤੱਕ ਵਾਪਸ ਨਹੀ ਪਰਤਿਆ | ਉਸਦਾ ਪਿਤਾ ਉਮੇਸ਼ ਸਾਹ ਦਿਹਾੜੀ ਕਰਕੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੈ | ਹਾਲਾਂਕਿ ਇਸਦੇ ਲਾਪਤਾ ਹੋਣ ਦੀ ਸੂਚਨਾ ਸਬੰਧਿਤ ਮਾਛੀਵਾੜਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਦੇ ਇਸ ਨੌਜਵਾਨ ਬੇਟੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ | ਉਸ ਨੇ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੇ ਲਾਪਤਾ ਬੇਟੇ ਨੂੰ ਜਲਦ ਤੋ ਜਲਦ ਲੱਭਿਆ ਜਾਵੇ |
ਪਿਛਲੀ ਖ਼ਬਰ ਜੰਗਲਾਤ ਵਰਕਰ ਯੂਨੀਅਨ ਦਾ ਧਰਨਾ ਪੰਜਵੇਂ ਦਿਨ ਵਿਚ ਸ਼ਾਮਿਲ ਅਗਲੀ ਖ਼ਬਰ ਡੇਹਲੋਂ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਜਪਾ ਅਤੇ ਗਵਰਨਰ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।