29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜੰਗਲਾਤ ਵਰਕਰ ਯੂਨੀਅਨ ਦਾ ਧਰਨਾ ਪੰਜਵੇਂ ਦਿਨ ਵਿਚ ਸ਼ਾਮਿਲ

ਅਜੀਤ ਡੈਸਕ 17-05-2026
ਦੋਰਾਹਾ, 16 ਮਈ (ਪੱਤਰ ਪ੍ਰੇਰਕ)-ਜੰਗਲਾਤ ਵਰਕਰ ਯੂਨੀਅਨ ਪੰਜਾਬ ਅਤੇ ਵਣ ਰੇਂਜ ਦੋਰਾਹਾ ਦੇ ਦਫ਼ਤਰ ਦੇ ਸਾਹਮਣੇ ਦਿੱਤਾ ਜਾਣ ਰਿਹਾ ਧਰਨਾ ਪੰਜਵੇਂ ਦਿਨ ਪਹੁੰਚ ਗਿਆ ਹੈ | ਜਿਸ ਦੇ ਬਾਰੇ ਸੂਬਾ ਚੇਅਰਮੈਨ ਹਜ਼ਾਰਾਂ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਚੀਮਾ, ਜਨਰਲ ਸਕੱਤਰ ਕੁਲਵੰਤ ਸਿੰਘ, ਖ਼ਜ਼ਾਨਚੀ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ, ਹਰਪ੍ਰੀਤ ਸਿੰਘ, ਬਿੱਟੂ ਸਿੰਘ ਚੀਮਾ, ਰਵੀ ਕੁਮਾਰ, ਕਿਰਤਪਾਲ ਸਿੰਘ, ਨਰੈਣ ਸਿੰਘ, ਰਾਜ ਕੁਮਾਰ, ਮਨਜੀਤ ਸਿੰਘ ਖੰਨਾ, ਕਰਨੈਲ ਸਿੰਘ, ਤਿ੍ਭਵਨ ਸਿੰਘ, ਰਣਧੀਰ ਸਿੰਘ, ਸਹਿਜਜੀਤ ਸਿੰਘ, ਬਿੰਦਰ ਕੌਰ, ਕਰਨੈਲ ਕੌਰ, ਪਰਮਜੀਤ ਕੌਰ ਆਦਿ ਨੇ ਦੱਸਿਆ ਕਿ ਵਿਭਾਗ ਵਿੱਚ ਕੰਮ ਕਰਦੇ ਵਰਕਰ ਬਹੁਤ ਹੀ ਘੱਟ ਤਨਖ਼ਾਹਾਂ ਤੇ ਕੰਮ ਕਰਦੇ ਹਨ | ਮੌਕੇ ਦੀਆਂ ਸਰਕਾਰਾਂ ਨੇ ਇਹਨਾਂ ਕਿਰਤੀ ਕਾਮਿਆ ਨੂੰ ਵੋਟਾਂ ਤੋਂ ਪਹਿਲਾਂ ਪੱਕੇ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਏ | ਪਰ ਇਹਨਾਂ ਕਾਮਿਆਂ ਨੂੰ ਕਿਸੇ ਵੀ ਸਰਕਾਰ ਨੇ ਪੱਕਾ ਨਹੀਂ ਕੀਤਾ | ਵਿਧਾਇਕ ਹਲਕਾ ਪਾਇਲ ਮਨਵਿੰਦਰ ਸਿੰਘ ਗਿਆਸਪੁਰਾ ਐਸ. ਡੀ. ਐਮ ਪਾਇਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਕਾਮਿਆਂ ਵੱਲੋਂ 18 ਮਈ, ਦਿਨ ਸੋਮਵਾਰ ਨੂੰ ਐਸ ਡੀ ਐਮ ਦਫ਼ਤਰ ਪਾਇਲ ਵਿਖੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ |
ਪਿਛਲੀ ਖ਼ਬਰ ਖੰਨਾ ਵਿਖੇ ਰਾਸ਼ਟਰੀ ਲੋਕ ਅਦਾਲਤ ਦੌਰਾਨ 1.72 ਕਰੋੜ ਰੁਪਏ ਦੇ 108 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਅਗਲੀ ਖ਼ਬਰ ਕਈ ਮਹੀਨਿਆਂ ਤੋਂ ਲਾਪਤਾ ਨੌਜਵਾਨ ਪੁੱਤਰ ਦੀ ਤਲਾਸ਼ ਲਈ ਬੇਵੱਸ ਮਾਂ ਨੇ ਲਗਾਈ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।