30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁ: ਸਿੱਧਸਰ ਸਾਹਿਬ ਵਿਖੇ ਹੋਮਿਓਪੈਥਿਕ ਮੈਡੀਕਲ ਕੈਂਪ ਦੌਰਾਨ 101 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ

ਅਜੀਤ ਡੈਸਕ 17-05-2026
ਮਲੌਦ, 16 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਾਭਾ ਹੋਮਿਓਪੈਥਿਕ ਕਲੀਨਿਕ ਪਟਿਆਲਾ ਗੇਟ ਨਾਭਾ ਵਲੋਂ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਰਸਮੀ ਉਦਘਾਟਨ ਨੰਬਰਦਾਰ ਐਸੋਸੀਏਸ਼ਨ (ਗ਼ਾਲਿਬ) ਪਾਇਲ ਦੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਦੌਰਾਨ ਕੀਤਾ | ਕੈਂਪ ਦੌਰਾਨ 101 ਮਰੀਜ਼ਾਂ ਦਾ ਚੈੱਕਅਪ ਡਾ: ਚੰਦਰਕਾਂਤ ਨਾਭਾ ਸਮੇਤ ਟੀਮ ਮੈਂਬਰ ਜੈਮਲ ਸਿੰਘ ਧਨੌਰੀ ਤੇ ਗੋਪਾਲਜੀਤ ਸਿੰਘ ਨੌਹਰਾ ਨੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸਮਾਜਿਕ ਕਾਰਜ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਸ਼ਲਾਘਾਯੋਗ ਉਪਰਾਲੇ ਬਦਲੇ ਨਾਭਾ ਹੋਮਿਓਪੈਥਿਕ ਕਲੀਨਿਕ ਨਾਭਾ ਦੀ ਸਮੁੱਚੀ ਟੀਮ ਦਾ ਸਿਰਪਾਓ ਪਾ ਕੇ ਅਤੇ ਤਸਵੀਰਾਂ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ | ਡਾ: ਚੰਦਰਕਾਂਤ ਨੇ ਕਿਹਾ ਕਿ ਭਵਿੱਖ ਵਿੱਚ ਇਲਾਕੇ ਅੰਦਰ ਮੁੜ ਕੈਂਪ ਲਗਾ ਕੇ ਲੋੜਵੰਦਾਂ ਦੀ ਸੇਵਾ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਵਰਨ ਸਿੰਘ ਲਸਾੜਾ, ਕੁਲਵਿੰਦਰ ਸਿੰਘ ਗਿੱਲ, ਗੁਰਬਾਜ ਸਿੰਘ ਜੁਲਮਗੜ, ਜਗਦੇਵ ਸਿੰਘ ਲਸਾੜਾ, ਮਾ: ਮੇਵਾ ਸਿੰਘ ਜਰਗੜੀ, ਮਲੂਕ ਸਿੰਘ ਜੁਲਮਗੜ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਛੋਟਾ ਸਿੰਘ ਲਸਾੜਾ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਗੁਰਮੀਤ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਿਟਾਇਰਡ ਮਿਉਂਸਪਲ ਵਰਕਰ ਯੂਨੀਅਨ ਦੀ ਮੀਟਿੰਗ ਦਲਜੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਅਗਲੀ ਖ਼ਬਰ ਸਿਵਲ ਹਸਪਤਾਲ ਸਮਰਾਲਾ ਵਿਚ ਡੇਂਗੂ ਦਿਵਸ ਤਹਿਤ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।