30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਮਰਾਲਾ ਨਗਰ ਕੌਂਸਲ ਦੇ 15 ਵਾਰਡਾਂ ਲਈ 101 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ

ਅਜੀਤ ਡੈਸਕ 17-05-2026
ਸਮਰਾਲਾ, 16 ਮਈ (ਗੋਪਾਲ ਸੋਫਤ)-ਸਥਾਨਕ ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖ਼ਰੀ ਦਿਨ 71 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖਲ ਕਰਨ ਨਾਲ ਹੁਣ ਚੋਣ ਮੈਦਾਨ ਵਿੱਚ ਕੁੱਲ 101 ਉਮੀਦਵਾਰ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਅੱਜ ਨਗਰ ਕੌਂਸਲ ਚੋਣਾਂ ਦਾ ਪਹਿਲਾ ਪੜਾਓ ਮੁਕੰਮਲ ਹੋ ਗਿਆ ਹੈ | ਸ਼ਹਿਰ ਦੇ 15 ਵਾਰਡਾਂ ਵਿਚ ਰਾਜਸੀ ਪਾਰਟੀਆਂ ਨੇ 33 ਕਵਰਿੰਗ ਉਮੀਦਵਾਰਾਂ ਦੀਆਂ ਵੀ ਨਾਮਜ਼ਦਗੀਆਂ ਦਾਖਲ ਕਰਵਾਈਆਂ ਹਨ | ਕੱਲ੍ਹ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਦੂਸਰੇ ਦਿਨ 30 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਸਨ | ਅੱਜ ਨਾਮਜ਼ਦਗੀਆਂ ਦਾਖਲ ਕਰਨ ਕੰਮ ਮੁਕੰਮਲ ਹੋਣ ਉਪਰੰਤ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਸ਼ਹਿਰ ਦੇ ਸਾਰੇ 15 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ ਹਨ, ਜਦਕਿ ਬਸਪਾ ਵੱਲੋਂ ਪੰਜ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਲੜਨ ਲਈ ਨਾਮਜ਼ਦਗੀ ਭਰੀ ਹੈ | ਇਹਨਾਂ ਚੋਣਾਂ ਲਈ ਕਾਂਗਰਸ ਨੇ 7, ਅਕਾਲੀ ਦਲ ਨੇ 14, ਆਮ ਆਦਮੀ ਪਾਰਟੀ ਨੇ 3, ਭਾਰਤੀ ਭਾਜਪਾ ਨੇ 5, ਅਤੇ ਬਸਪਾ ਨੇ 4 ਵਾਰਡਾਂ ਵਿੱਚ ਆਪਣੇ ਕਵਰਿੰਗ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਵੀ ਦਾਖਲ ਕਰਵਾਏ ਹਨ | ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਮਾਂ ਕਰਵਾਉਣ ਲਈ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਜਤਿੰਦਰ ਸਿੰਘ ਜੋਗਾ ਬਲਾਲਾ, ਅਜਮੇਰ ਸਿੰਘ ਪੂਰਬਾ ਸਾਬਕਾ ਚੇਅਰਮੈਨ, ਹਰਚੰਦ ਸਿੰਘ ਮਲਕ ਪੁਰ ਅਤੇ ਗੁਰਮੁਖ ਸਿੰਘ ਬੁਲੇ੍ਹਪੁਰ ਆਦਿ ਪਹੁੰਚੇ ਸਨ | ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਆਪਣੀ ਪਾਰਟੀ ਦੇ ਸਥਾਨਕ ਆਗੂਆਂ ਦੇ ਨਾਲ ਨਾਮਜ਼ਦਗੀਆਂ ਕਾਗ਼ਜ਼ ਦਾਖਲ ਕਰਵਾਉਣ ਲਈ ਪਹੁੰਚੇ | ਭਾਜਪਾ ਦੇ ਨੀਸ਼ੁ ਚਹਿਲਾਂ, ਬਲਰਾਮ ਸ਼ਰਮਾ, ਅਜੀਤ ਗੁਪਤਾ, ਡਾਕਟਰ ਅਸ਼ੋਕ ਸਲਵਾਨ, ਮਨੋਜ ਤਿਵਾੜੀ ਤੇ ਅਸ਼ੀਸ਼ ਆਸ਼ੂ ਚਹਿਲਾਂ ਆਦਿ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਆਪਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਮਿੰਟੂ ਗਰੇਵਾਲ, ਸਾਬਕਾ ਕੌਂਸਲਰ ਸਤਵੀਰ ਸਿੰਘ ਸੇਖੋ ਆਪਣੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੇ ਪੇਪਰ ਦਾਖਲ ਕਰਵਾਉਣ ਲਈ ਸਥਾਨਕ ਐਸ. ਡੀ. ਐਮ ਦੇ ਦਫ਼ਤਰ ਪਹੁੰਚੇ ਹੋਏ ਸਨ |
ਪਿਛਲੀ ਖ਼ਬਰ ਯਾਦੂ ਨੇ ਅਕਾਲੀ ਉਮੀਦਵਾਰਾਂ 'ਤੇ ਚੋਣ ਨਾ ਲੜਨ ਲਈ ਦਬਾਅ ਪਾਉਣ ਦੇ ਲਾਏ ਦੋਸ਼, ਰੋਸ਼ਾ ਵਲੋਂ ਐਸ. ਐਸ. ਪੀ. ਨੂੰ ਦਰਖਾਸਤ... ਅਗਲੀ ਖ਼ਬਰ ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ ਧਮੀਜਾ ਦੀ ਪਤਨੀ ਨੀਟਾ ਧਮੀਜਾ ਨੇ ਕਾਗ਼ਜ਼ ਦਾਖ਼ਲ ਕੀਤੇ, ਹੀਰਾ ਤੇ ਵਿਜ ਵੀ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।