ਸ਼ਮਿੰਦਰ ਸਿੰਘ ਮਿੰਟੂ ਨੇ ਵਾਰਡ ਨੰਬਰ 24 ਤੋਂ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ <br/>
ਅਜੀਤ ਡੈਸਕ
17-05-2026
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਥਿਤ ਧੱਕੇਸ਼ਾਹੀ ਕਾਰਨ ਅੱਜ ਤੱਕ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਲਿਸਟਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਜਾ ਸਕੀਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖੰਨਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ |
ਇਸ ਮੌਕੇ ਕਾਂਗਰਸੀ ਉਮੀਦਵਾਰਾਂ ਸ਼ਮਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਵਾਰਡ ਨੰਬਰ 24 ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਸ ਤੋ ਪਹਿਲਾਂ ਮਿੰਟੂ ਵੱਲੋਂ ਗੁਰਦੁਆਰਾ ਸ਼੍ਰੀ ਹਰਕਿ੍ਸ਼ਨ ਸਾਹਿਬ ਅਤੇ ਸ਼ਿਵ ਮੰਦਰ ਮਲੇਰਕੋਟਲਾ ਰੋਡ ਵਿਚ ਜਾ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ ਗਿਆ | ਇਸ ਮੌਕੇ ਹਰਪ੍ਰੀਤ ਸਿੰਘ ਧੰਜਲ, ਸੀਨੀਅਰ ਕਾਂਗਰਸੀ ਆਗੂ ਅਨਿਲ ਸ਼ੁਕਲਾ, ਗੁਰਵਿੰਦਰ ਸਿੰਘ ਧੰਜਲ, ਪਰਮਿੰਦਰ ਸਿੰਘ ਸਿੱਧੂ, ਰਾਕੇਸ਼ ਸ਼ਰਮਾ, ਗੁਰਜੀਤ ਸਿੰਘ ਮਾਂਗਟ, ਸੁਖਵਿੰਦਰ ਸਿੰਘ ਸਵੈਚ, ਸੁਖਵਿੰਦਰ ਸਿੰਘ ਧੰਜਲ, ਗਗਨਦੀਪ ਸਿੰਘ ਮਣਕੂ, ਪਵਿੱਤਰ ਸਿੰਘ ਮੋਦਗਿੱਲ, ਗੁਲਸ਼ਨ ਨਰੂਲਾ, ਰਿੰਕੂ ਕੈਲੀ, ਅਮਨਦੀਪ ਸਿੰਘ ਰਾਜਾ, ਹਰਜੀਤ ਸੋਹਨਪਾਲ, ਬਿੱਟੂ ਸੋਹਨਪਾਲ, ਹਰਭਜਨ ਸਿੰਘ ਭੱਟੀ, ਸੁਖਤੇਜ ਸਿੰਘ ਗਰੇਵਾਲ, ਕਮਲ ਗੁਪਤਾ, ਆਸ਼ੂ ਗੁਪਤਾ, ਹਰਨੇਕ ਸਿੰਘ, ਬਲਵੀਰ ਬੈਕਟਰ, ਰਣਜੀਤ ਸਿੰਘ, ਲਾਲੀ, ਪਰਮਜੀਤ ਸਿੰਘ ਫ਼ੌਜੀ ਆਦਿ ਹਾਜ਼ਰ ਸਨ |