01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਖੰਨਾ ਨਗਰ ਕੌਂਸਲ ਲਈ ਭਾਜਪਾ ਦੇ 32 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ <br/>

ਅਜੀਤ ਡੈਸਕ 17-05-2026
ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਆਖ਼ਰੀ ਦਿਨ ਭਾਰਤੀ ਜਨਤਾ ਪਾਰਟੀ ਦੇ ਕੁੱਲ 32 ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਸੈਂਕੜੇ ਵਰਕਰ ਆਪਣੇ ਉਮੀਦਵਾਰਾਂ ਦੀ ਹੌਸਲਾ ਅਫ਼ਜਾਈ ਲਈ ਪਹੁੰਚੇ ਹੋਏ ਸਨ | ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਖੰਨਾ ਜ਼ਿਲ੍ਹੇ ਦੇ ਪ੍ਰਭਾਰੀ ਭੁਪੇਸ਼ ਅਗਰਵਾਲ, ਨਗਰ ਕੌਂਸਲ ਖੰਨਾ ਦੇ ਚੋਣ ਇੰਚਾਰਜ ਸੰਜੀਵ ਪਾਂਡੇ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਇਕਬਾਲ ਸਿੰਘ ਚੰਨੀ, ਭਾਜਪਾ ਨੇਤਾ ਰਣਜੀਤ ਸਿੰਘ ਹੀਰਾ, ਅਨੁਜ ਛਾਹੜੀਆ, ਰਾਜੇਸ਼ ਡਾਲੀ, ਸੰਜੀਵ ਧਮੀਜਾ, ਰਮਰੀਸ਼ ਵਿਜ, ਸੁਧੀਰ ਸੋਨੂ, ਜਤਿੰਦਰ ਦੇਵਗਨ, ਡਾ. ਸੋਮੇਸ਼ ਬੱਤਾ, ਜਸਪਾਲ ਲੋਟੇ ਹਰਸਿਮਰਨ ਜੀਤ ਸਿੰਘ ਰਿਚੀ, ਮੰਡਲ ਪ੍ਰਧਾਨ, ਬਿੰਨੀ ਮਲਹੋਤਰਾ, ਵਿਸ਼ਾਲ ਮਿੱਤਲ, ਆਦਿ ਹਾਜ਼ਰ ਸਨ | ਅੱਜ ਨਾਮਜ਼ਦਗੀ ਦਾਖਲ ਜਰਨਲ ਵਾਲਿਆਂ 'ਚ ਨੀਟਾ ਧਮੀਜਾ, ਸੁਧੀਰ ਸੋਨੂ, ਅੰਸ਼ੂ ਦੇਵਗਨ, ਮੰਡਲ ਪ੍ਰਧਾਨ ਬਿੰਨੀ ਮਲਹੋਤਰਾ ਅਤੇ ਵਿਸ਼ਾਲ ਮਿੱਤਲ ਆਫ਼ਿਸ ਇੰਚਾਰਜ ਜਤਿਨ ਮਿੱਤਲ, ਰਜਨੀ ਬਾਲਾ, ਪਾਲਕੀ ਮੋਰਿਆ, ਅਭਿਸ਼ੇਕ ਮਸ਼ਾਲ, ਪੂਜਾ ਰਾਣੀ ਸਾਹਨੇਵਾਲੀਆ, ਮੋਹਿੰਦਰ ਪਾਲ ਜੱਸਲ, ਰਜਨੀ ਜੇਠੀ, ਵਾਸੂ ਸਿੰਘ ਮੁੱਖ ਤੌਰ 'ਤੇ ਸ਼ਾਮਲ ਸਨ | ਇਸ ਮੌਕੇ 'ਤੇ ਭੁਪੇਸ਼ ਅਗਰਵਾਲ, ਸੰਜੀਵ ਪਾਂਡੇ, ਇਕਬਾਲ ਸਿੰਘ ਚੰਨੀ ਅਤੇ ਅਨੁਜ ਛਾਹੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਵਾ ਕੀਤਾ ਕਿ ਖੰਨਾ ਵਾਸੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ 'ਚ ਜਿਤਾਉਣਾ ਚਾਹੁੰਦੇ ਹਨ ਕਿਉਂਕਿ ਪਿਛਲੇ 10 ਸਾਲਾ ਦੇ ਰਾਜ ਕਲ ਦੌਰਾਨ ਨਾਂ ਤਾਂ ਕਾਂਗਰਸ ਨੇ ਅਤੇ ਨਾਂ ਹੀ ਆਪ ਪਾਰਟੀ ਨੇ ਖੰਨਾ ਸ਼ਹਿਰ ਦੀ ਸੁੱਧ ਬੁੱਧ ਲਈ ਹੈ |

ਪਿਛਲੀ ਖ਼ਬਰ ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਨਾਲ ਚਟਾਨ ਵਾਂਗ ਖੜ੍ਹਾ ਹਾਂ-ਐਡਵੋਕੇਟ ਧਾਲੀਵਾਲ ਅਗਲੀ ਖ਼ਬਰ ਸ਼ਮਿੰਦਰ ਸਿੰਘ ਮਿੰਟੂ ਨੇ ਵਾਰਡ ਨੰਬਰ 24 ਤੋਂ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।