ਮਲੌਦ, 17 ਮਈ (ਸਹਾਰਨ ਮਾਜਰਾ)-ਪਿੰਡ ਮਾਂਗੇਵਾਲ ਦੀ ਹੋਣਹਾਰ ਵਿਦਿਆਰਥੀਣ ਗੁਰਸਿਮਰਨ ਕੌਰ ਪੁੱਤਰੀ ਸੈਕਟਰੀ ਹਰਪ੍ਰੀਤ ਸਿੰਘ ਨੇ ਸੀ. ਬੀ. ਐਸ. ਸੀ. ਬੋਰਡ ਦੀ 10ਵੀਂ ਜਮਾਤ 'ਚੋਂ 99 ਫੀਸਦੀ ਅੰਕ ਲੈ ਕੇ ਪੂਰੇ ਦੇਸ਼ ਭਰ 'ਚੋਂ 6ਵਾਂ, ਬਲਾਕ ਵਿਚੋਂ ਪਹਿਲਾ ਤੇ ਆਪਣੇ ਸਕੂਲ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਸਕੂਲ ਰਾੜਾ ਸਾਹਿਬ 'ਚੋਂ ਵੀ ਪਹਿਲਾ ਸਥਾਨ ਹਾਸਿਲ ਕਰਨ ਅਤੇ ਸਾਨੀਆ ਖ਼ਾਨ ਪੁੱਤਰੀ ਹੈਦਰ ਖ਼ਾਨ ਨੇ 8ਵੀਂ ਜਮਾਤ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਦੋਵਾਂ ਲੜਕੀਆਂ ਨੂੰ ਉੱਘੇ ਸੋਸ਼ਲ ਆਗੂ ਅਤੇ 'ਆਪ' ਦੇ ਯੂਥ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ ਨੇ ਆਪਣੇ ਗ੍ਰਹਿ ਵਿਖੇ ਸਨਮਾਨਿਤ ਕੀਤਾ, ਜਿਥੇ ਉਚੇਚੇ ਤੌਰ 'ਤੇ 'ਆਪ' ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ ਪੁੱਜੇ | ਉਨ੍ਹਾਂ ਦੋਵਾਂ ਬੱਚੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਧੀਆਂ ਪਿੰਡ ਮਾਂਗੇਵਾਲ ਅਤੇ ਜ਼ਿਲ੍ਹਾ ਲੁਧਿਆਣਾ ਦਾ ਮਾਣ ਹਨ, ਜਿਨ੍ਹਾਂ ਸਿੱਖਿਆ ਦੇ ਖੇਤਰ 'ਚ ਮੋਹਰੀ ਸਥਾਨ ਹਾਸਿਲ ਕੀਤੇ ਹਨ | ਇਸ ਲਈ ਉਹ ਅੱਗੇ ਤੋਂ ਉਮੀਦ ਕਰਦੇ ਹਨ ਕਿ ਇਹ ਦੋਵੇਂ ਬੱਚੀਆਂ ਜ਼ਿੰਦਗੀ ਦੇ ਪੰਧ ਨੂੰ ਹੋਰ ਅੱਗੇ ਤੋਰਨ ਲਈ ਨਿਰੰਤਰ ਸਫ਼ਰ ਜਾਰੀ ਰੱਖਣਗੀਆਂ | ਇਸ ਮੌਕੇ ਇੰਦਰਪ੍ਰੀਤ ਸਿੰਘ ਮਾਂਗੇਵਾਲ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਗਰ ਮਾਂਗੇਵਾਲ ਦੀਆਂ ਧੀਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਜਿਨ੍ਹਾਂ ਸਕੂਲੀ ਸਿੱਖਿਆ ਗ੍ਰਹਿਣ ਕਰਕੇ ਵੱਡਾ ਮਾਣ ਸਨਮਾਨ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਬੱਚੀ ਗੁਰਸਿਮਰਨ ਕੌਰ ਬਹੁਤ ਹੀ ਜ਼ਿਆਦਾ ਮਿਹਨਤੀ ਹੋਣ ਕਾਰਨ ਤਕਰੀਬਨ ਹਰੇਕ ਜਮਾਤ 'ਚੋਂ ਹੀ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਦੀ ਆ ਰਹੀ ਹੈ | ਇਸ ਮੌਕੇ ਬੱਚੀ ਗੁਰਸਿਮਰਨ ਕੌਰ ਤੇ ਸਾਨੀਆ ਖ਼ਾਨ ਨੇ ਮਾਂਗੇਵਾਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰ੍ਹੇ ਉਤਰਨਗੇ | ਉਨਾਂ ਦਾ ਸੁਪਨਾ ਹੈ ਕਿ ਉਹ ਹੋਰ ਮਿਹਨਤ ਕਰਕੇ ਯੂ. ਪੀ. ਐਸ. ਸੀ. ਵਰਗੀ ਮਿਆਰੀ ਪ੍ਰੀਖਿਆ ਪਾਸ ਕਰਕੇ ਉੱਚ ਅਹੁਦੇ 'ਤੇ ਪੁੱਜਣਗੀਆਂ | ਇਸ ਮੌਕੇ ਨਵਦੀਪ ਕੌਰ ਮਾਂਗੇਵਾਲ, ਸਰਪੰਚ ਅਵਤਾਰ ਸਿੰਘ ਰਿੰਕੂ ਬੀਜਾ, ਗਿਆਨੀ ਬਿੱਕਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਸਿਹੋੜਾ, ਸਕੱਤਰ ਹਰਪ੍ਰੀਤ ਸਿੰਘ, ਹੈਦਰ ਖ਼ਾਨ, ਟਹਿਲ ਸਿੰਘ, ਬਾਬਾ ਟੇਕ ਸਿੰਘ, ਦਾਸ ਅੰਮਿ੍ਤਪਾਲ ਸਿੰਘ ਟੋਨੀ, ਦਵਿੰਦਰ ਸਿੰਘ ਨੀਟੂ ਪੰਚ, ਕਾਕਾ ਜੈ ਵੀਰ ਸਿੰਘ ਗਿੱਲ ਮਾਂਗੇਵਾਲ, ਨਾਨਕੀ ਕੌਰ ਮਾਂਗੇਵਾਲ ਆਦਿ ਹਾਜ਼ਰ ਸਨ |