ਮਾਛੀਵਾੜਾ ਸਾਹਿਬ, 18 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਥਾਣਾ ਵਿਚ ਸਥਿਤ ਪੀਰ ਬਾਬਾ ਬੇਦੀ ਸ਼ਾਹ ਦਾ ਸਲਾਨਾ 2 ਦਿਨਾਂ ਮੇਲਾ ਤੇ ਭੰਡਾਰਾ ਭਲਕੇ 25 ਤੇ 26 ਮਈ ਦਿਨ ਸੋਮਵਾਰ, ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਵਿਚ 25 ਮਈ ਨੂੰ ਸਵੇਰੇ ਪੀਰ ਬਾਬਾ ਬੇਦੀ ਸ਼ਾਹ ਦੀ ਮਜ਼ਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਡੀ. ਐੈੱਸ. ਪੀ. ਪਿ੍ਤਪਾਲ ਸਿੰਘ ਤੇ ਥਾਣਾ ਮੁਖੀ ਪਵਿੱਤਰ ਸਿੰਘ ਵਲੋਂ ਅਦਾ ਕੀਤੀ ਜਾਵੇਗੀ | 25 ਮਈ ਨੂੰ ਪ੍ਰਸਿੱਧ ਕੱਵਾਲ ਨਜ਼ਾਕਤ ਅਲੀ, ਨਾਜ਼ਿਮਾ ਖਾਨ, ਪ੍ਰੇਮ ਸਾਗਰ ਕੱਵਾਲ ਸੂਫ਼ੀਆਨਾ ਮਹਿਫ਼ਲ ਸਜਾਉਣਗੇ | ਜਦਕਿ 26 ਮਈ ਨੂੰ ਪ੍ਰਸਿੱਧ ਗਾਇਕ ਪਰਵੇਜ਼ ਆਲਮ, ਮਨਜੀਤ ਭੱਟੀ ਤੇ ਲਵ ਪੰਨੂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਆਈਆਂ ਸੰਗਤਾਂ ਲਈ ਦੋਵੇਂ ਦਿਨ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਵਰਤਾਏ ਜਾਣਗੇ | ਇਸ ਮੌਕੇ ਪਰਮਜੀਤ ਪੰਮੀ, ਮੁੱਖ ਸੇਵਾਦਾਰ ਬਾਬਾ ਗੁਰਦਾਸ, ਡਾਇਰੈਕਟਰ ਗੁਰਮੁਖ ਦੀਪ, ਹਰਦਿਆਲ ਹੈਪੀ, ਜਗਦੀਪ ਸਿੰਘ, ਮਿਠਨ ਕੁਮਾਰ, ਮਨਪ੍ਰੀਤ ਮਨੀ, ਗੁਰਦੀਪ ਸਿੰਘ, ਪ੍ਰਦੀਪ ਸਿੰਘ ਮੰਗਾ ਵੀ ਹਾਜ਼ਰ ਸਨ |