ਊਰਨਾ ਦੀ ਵੇਰਕਾ ਦੁੱਧ ਉਤਪਾਦਕ ਸਭਾ ਦਾ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ
ਸਮਰਾਲਾ, 11 ਨਵੰਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)- ਇੱਥੋਂ ਨਜ਼ਦੀਕੀ ਪਿੰਡ ਊਰਨਾ ਦੀ ਸਹਿਕਾਰੀ ਸਭ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਪਣਾ ਸਾਲ 2025-26 ਦਾ ਸਲਾਨਾ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੁਨਾਫ਼ਾ ਵੰਡ ਸਮਾਰੋਹ ਵਿਚ ਦਲਜੀਤ ਸਿੰਘ ਕੁਲਾਰ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਕੁਲਾਰ ਸਾਬਕਾ ਸਰਪੰਚ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਸਮਰਾਲਾ, 11 ਨਵੰਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)- ਇੱਥੋਂ ਨਜ਼ਦੀਕੀ ਪਿੰਡ ਊਰਨਾ ਦੀ ਸਹਿਕਾਰੀ ਸਭ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਪਣਾ ਸਾਲ 2025-26 ਦਾ ਸਲਾਨਾ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੁਨਾਫ਼ਾ ਵੰਡ ਸਮਾਰੋਹ ਵਿਚ ਦਲਜੀਤ ਸਿੰਘ ਕੁਲਾਰ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਕੁਲਾਰ ਸਾਬਕਾ ਸਰਪੰਚ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੁਨਾਫ਼ਾ ਵੰਡ ਸਬੰਧੀ ਸਭਾ ਦੇ ਸਕੱਤਰ ਸੰਦੀਪ ਸਿੰਘ ਹਰਿਓਂ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਲ ਦਾ 75453.31 ਰੁਪਏ ਦਾ ਬੋਨਸ ਪ੍ਰਾਪਤ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ। ਇਸ ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਸੰਦੀਪ ਸਿੰਘ ਹਰਿਓਂ ਸੈਕਟਰੀ ਨੇ ਪੜ੍ਹਦੇ ਹੋਏ ਵੇਰਕਾ ਡੇਅਰੀ ’ਚ ਦੁੱਧ ਪਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਸਭਾ ਦੀ ਸਮੁੱਚੀ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਸ਼ੂ ਪਾਲਕ ਵੱਧ ਮੁਨਾਫ਼ਾ ਕਮਾਉਣ ਲਈ ਵੇਰਕਾ ਡੇਅਰੀ ਨਾਲ ਜੁੜਨ ਕਿਉਂਕਿ ਵੇਰਕਾ ਇਕੋ ਇਕ ਅਜਿਹਾ ਅਦਾਰਾ ਹੈ, ਜੋ ਪਸ਼ੂ ਪਾਲਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਦੁੱਧ ਦਾ ਭਾਅ ਦੇ ਰਿਹਾ ਹੈ। ਇਸ ਮੌਕੇ ਵੱਧ ਮੁਨਾਫ਼ਾ ਪ੍ਰਾਪਤ ਕਰਨ ਵਾਲਿਆਂ ਵਿਚ ਗੁਰਪ੍ਰੀਤ ਸਿੰਘ ਨੇ ਕੁਲਾਰ ਨੇ ਪਹਿਲਾ, ਦਲਜੀਤ ਸਿੰਘ ਕੁਲਾਰ ਨੇ ਦੂਜਾ ਤੇ ਗੁਰਦੇਵ ਸਿੰਘ ਗਿੱਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਬਾਕੀ ਸਾਰੇ ਦੁੱਧ ਪਾਉਣ ਵਾਲੇ ਦੁੱਧ ਉਤਪਾਦਕਾਂ ਨੂੰ ਸਟੀਲ ਦੇ ਬਰਤਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਸਭਾ ਦੇ ਮੈਂਬਰਾਂ ਵਿਚ ਕਰਮਜੀਤ ਸਿੰਘ ਭੱਟੀ ਮੀਤ ਪ੍ਰਧਾਨ, ਸਤਵੰਤ ਕੌਰ ਬੈਨੀਪਾਲ, ਰਤਨ ਸਿੰਘ, ਹਰਬੰਸ ਸਿੰਘ ਬਾਠ ਸਾਰੇ ਕਮੇਟੀ ਮੈਂਬਰ ਤੋਂ ਇਲਾਵਾ ਜਸਵਿੰਦਰ ਸਿੰਘ ਭੱਟੀ, ਬਲਜਿੰਦਰ ਸਿੰਘ ਗਿੱਲ, ਅਜੇਦੀਪ ਸਿੰਘ ਕੁਲਾਰ, ਗੁਰਵੀਰ ਸਿੰਘ ਭੱਟੀ, ਲਖਵੀਰ ਸਿੰਘ ਸੋਨੀ, ਪਾਲ ਸਿੰਘ ਗ੍ਰੰਥੀ ਸਿੰਘ, ਹਰਜਿੰਦਰ ਕੌਰ ਭੱਟੀ, ਮਨਜੀਤ ਕੌਰ ਭੱਟੀ, ਰੀਤਾ ਦੇਵੀ, ਮਨੀਆ ਦੇਵੀ, ਪਰਮਜੀਤ ਕੌਰ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।