11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜਨਗਣਨਾ ਨੂੰ ਲੈ ਕੇ ਰਵਿਦਾਸੀਆ ਭਾਈਚਾਰੇ ਦੀ ਮੀਟਿੰਗ, ਕਾਲਮ 'ਚ ਰਵਿਦਾਸੀਆ ਧਰਮ ਹੀ ਲਿਖੋ-ਪਰਮਿੰਦਰ ਰੱਲ

ਅਜੀਤ ਡੈਸਕ 19-05-2026
ਮਾਛੀਵਾੜਾ ਸਾਹਿਬ, 18 ਮਈ (ਮਨੋਜ ਕੁਮਾਰ)-ਕੇਂਦਰ ਸਰਕਾਰ ਵਲੋਂ ਦੇਸ਼ ਅੰਦਰ ਚੱਲ ਰਹੀ ਜਨਗਣਨਾ ਨੂੰ ਲੈ ਕੇ ਨਜ਼ਦੀਕੀ ਪਿੰਡ ਗੜੀ ਬੇਟ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਪਰਮਿੰਦਰ ਰੱਲ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ | ਪਰਮਿੰਦਰ ਰੱਲ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਜਾਤੀ ਨੂੰ ਲੈ ਕੇ ਚੱਲ ਰਹੀ ਜਨਗਣਨਾ ਸਾਡੇ ਭਾਈਚਾਰੇ ਲਈ ਬਹੁਤ ਹੀ ਮਹੱਤਵਪੂਰਨ ਹੈ | ਉਨ੍ਹਾਂ ਨੇ ਕਿਹਾ ਕਿ ਇਸ ਜਨਗਣਨਾ ਵਿਚ ਵੱਖ-ਵੱਖ ਜਾਤੀਆਂ ਲਈ ਕਾਲਮ ਬਣਾਏ ਗਏ ਹਨ | ਉਸ ਵਿਚ ਸਾਡੇ ਸਮਾਜ ਦੇ ਆਗੂਆਂ ਅਤੇ ਸੱਚਖੰਡ ਬੱਲਾਂ ਵਲੋਂ ਵੀ ਅਨੇਕਾਂ ਹੀ ਚਿੱਠੀਆਂ ਪਾਈਆਂ ਗਈਆਂ ਹਨ ਕਿ ਸਾਡੇ ਰਵਿਦਾਸੀਆ ਧਰਮ ਦਾ ਵੀ ਇੱਕ ਕਾਲਮ ਵੱਖਰਾ ਹੋਵੇ ਤਾਂ ਕਿ ਇਸ ਜਨਗਣਨਾ ਵਿਚ ਸਾਡਾ ਸਮਾਜ ਕਾਲਮ ਵਿਚ ਰਵਿਦਾਸੀਆ ਧਰਮ ਹੀ ਲਿਖ ਸਕੇ | ਉਨ੍ਹਾਂ ਕਿਹਾ ਕਿ ਅਸੀਂ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਹਾਂ, ਇਸ ਲਈ ਸਾਡਾ ਧਰਮ ਰਵਿਦਾਸੀਆ ਧਰਮ ਹੀ ਹੈ | ਉਨ੍ਹਾਂ ਨੇ ਸਮਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਜੋ ਜਨਗਣਨਾ ਹੋ ਰਹੀ ਹੈ, ਉਸ ਵਿਚ ਸਿਰਫ਼ ਰਵਿਦਾਸੀਆ ਧਰਮ ਹੀ ਲਿਖਿਆ ਜਾਵੇ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਜਾਣਗੀਆਂ-ਇੰਜੀ. ਬੋਪਾਰਾਏ ਅਗਲੀ ਖ਼ਬਰ ਭਾਜਪਾ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਵੋਟਰ ਸੂਚੀਆਂ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।