13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦੋਰਾਹਾ ਨਗਰ ਕੌਂਸਲ ਚੋਣਾਂ ਦੇ ਦਿਲਚਸਪ ਦਿ੍ਸ਼

ਅਜੀਤ ਡੈਸਕ 23-05-2026
ਦੋਰਾਹਾ, 22 ਮਈ (ਮਨਜੀਤ ਸਿੰਘ ਗਿੱਲ)-ਨਗਰ ਕੌਂਸਲ ਦੋਰਾਹਾ ਦੇ 15 ਵਾਰਡਾਂ ਦੀ ਹੋ ਰਹੀ ਚੋਣ ਲਈ ਬਹੁਤ ਹੀ ਦਿਲਚਸਪ ਦਿ੍ਸ਼ ਵੇਖਣ ਨੂੰ ਮਿਲ ਰਹੇ ਹਨ | ਇਨ੍ਹਾਂ ਚੋਣਾਂ ਵਿਚ ਵੱਖ-ਵੱਖ ਵਾਰਡਾਂ ਵਿਚ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ | ਕਾਂਗਰਸ ਸਾਰੇ ਦੇ ਸਾਰੇ 15 ਵਾਰਡਾਂ ਵਿਚ ਆਪਣੇ ਉਮੀਦਵਾਰ ਉਤਾਰ ਕੇ ਪੂਰੀ ਸਰਗਰਮੀ ਨਾਲ ਚੋਣ ਮੈਦਾਨ ਵਿੱਚ ਉਤਰੀ ਹੋਈ ਹੈ | ਜਦ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 14 ਵਾਰਡਾਂ ਤੇ ਚੋਣ ਲੜੀ ਜਾ ਰਹੀ ਹੈ | ਅÏਰਤਾਂ ਲਈ ਵਾਰਡ 4 ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਦੇ ਕਾਗਜ਼ ਰੱਦ ਹੋ ਗਏ ਹਨ ਕਿਉਂਕਿ ਅÏਰਤਾਂ ਲਈ ਰਾਖਵਾਂ ਸੀ | ਸੱਤਾਧਾਰੀ ਪਾਰਟੀ ਸਾਰੇ ਦੇ ਸਾਰੇ 15 ਵਾਰਡਾਂ 'ਤੇ ਚੋਣ ਲੜ ਰਹੀ ਹੈ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਾਰਟੀ ਦੀ ਅਗਵਾਈ ਕਰ ਰਹੇ ਹਨ | ਜਦਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਪੂਰੀ ਸਰਗਰਮੀ ਨਾਲ ਆਪਣੇ ਉਮੀਦਵਾਰਾਂ ਲਈ ਚੋਣ ਚੋਣ ਪ੍ਰਚਾਰ ਕਰ ਰਹੇ | ਭਾਜਪਾ ਵਲੋਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਤੇ ਜਿਲਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਚੋਣ ਪਰਚਾਰ ਸਰਗਰਮੀ ਨਾਲ ਚਲਾ ਰਹੇ ਹਨ | ਅਕਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਅਤੇ ਕੌਮੀ ਮੀਤ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਚੋਣ ਮੁਹਿੰਮ ਦੀ ਦੇਖਰੇਖ ਕਰ ਰਹੇ ਹਨ | ਭਾਵੇਂ ਚੋਣ ਮੈਦਾਨ ਵਿਚ ਕਰੀਬ 62 ਉਮੀਦਵਾਰ ਮੈਦਾਨ ਵਿਚ ਹਨ | ਪ੍ਰੰਤੂ ਦੋਰਾਹਾ ਸ਼ਹਿਰ ਦੇ ਵਿਕਾਸ ਤੇ ਨਿਰਭਰ ਕਰਨ ਵਾਲੀ ਇਹ ਚੋਣ ਦੋ ਸਾਬਕਾ ਕੌਂਸਲ ਪ੍ਰਧਾਨ ਵਿਚਕਾਰ ਸਰਦਾਰੀ ਵਜੋਂ ਵੀ ਦੇਖੀ ਜਾ ਰਹੀ | ਦੋਰਾਹਾ ਸ਼ਹਿਰ ਦੀ ਇਹ ਚੋਣ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਅਤੇ ਸਾਬਕਾ ਪ੍ਰਧਾਨ ਤੇ ਚੇਅਰਮੈਨ ਬੰਤ ਸਿੰਘ ਦੋਬੁਰਜੀ ਵਿਚਕਾਰ ਸਿਆਸੀ ਦੰਗਲ ਵਜੋਂ ਵੀ ਦੇਖੀ ਜਾ ਰਹੀ ਹੈ | ਚੇਅਰਮੈਨ ਬੰਤ ਸਿੰਘ ਦੋਬੁਰਜੀ ਖੁਦ ਵਾਰਡ ਨੰਬਰ ਦੋ ਤੋਂ ਚੋਣ ਮੈਦਾਨ ਵਿਚ ਉਤਰੇ ਹੋਏ ਹਨ | ਲੋਹੜੇ ਦੀ ਗਰਮੀ ਵਿਚ ਸਾਰੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਚ ਆਉਣਾ ਤੇ ਚੋਣ ਲੜਨਾ ਬੇਹੱਦ ਮੁਸ਼ਕਿਲ ਕਾਰਜ ਸਿੱਧ ਹੋ ਰਿਹਾ ਹੈ | ਇਨ੍ਹਾਂ ਚੋਣਾਂ ਵਿਚ ਪਾਰਟੀਆਂ ਨਾਲੋਂ ਕਿਤੇ ਜਿਆਦਾ ਦੋ ਪ੍ਰਮੁੱਖ ਅਤੇ ਘਾਗ ਸਿਆਸਤਦਾਨਾਂ ਦੀ ਚੋਣ ਰਣਨੀਤੀ ਅਤੇ ਤਜਰਬੇ ਦੇ ਆਧਾਰ ਤੇ ਸ਼ਹਿਰ ਵਿੱਚੋਂ ਗੋਟੀਆਂ ਫਿੱਟ ਕਰਨ ਦਾ ਅਮਲ ਜਾਰੀ ਹੈ |
ਪਿਛਲੀ ਖ਼ਬਰ ਪਾਇਲ ਸ਼ਹਿਰ ਦਾ ਵਾਰਡ ਨੰਬਰ 10 ਬਣਿਆ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਰੋਡ ਸ਼ੋਅ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।