15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਥਾਂ-ਥਾਂ ਸੜਕਾਂ 'ਤੇ ਲਗਾਈਆਂ ਗਈਆਂ ਅੱਗਾਂ ਕਾਰਨ ਸੈਂਕੜੇ ਮਿੱਤਰ ਜੀਵ ਅਤੇ ਬੂਟੇ ਝੁਲਸੇ, ਸਰਕਾਰਾਂ ਤੇ ਪ੍ਰਸ਼ਾਸਨ ਖ਼ਾਮੋਸ਼ ਕਿਉਂ?

ਅਜੀਤ ਡੈਸਕ 28-05-2026
ਮਲੌਦ, 27 ਮਈ (ਸਹਾਰਨ ਮਾਜਰਾ)-ਕੁੱਝ ਖ਼ੁਦਗ਼ਰਜ਼ ਲੋਕਾਂ ਵਲੋਂ ਥਾਂ ਥਾਂ ਸੜਕਾਂ 'ਤੇ ਲਗਾਈਆਂ ਗਈਆਂ ਅੱਗਾਂ ਕਾਰਨ ਸੈਂਕੜੇ ਮਿੱਤਰ ਜੀਵ ਅਤੇ ਬੂਟੇ ਬੁਰੀ ਤਰ੍ਹਾਂ ਝੁਲਸ ਗਏ ਹਨ | ਮਨੁੱਖ ਕਿੰਨਾ ਖ਼ੁਦਗ਼ਰਜ਼ ਹੈ ਕਿ ਕੁਦਰਤੀ ਬਨਸਪਤੀ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ | ਹਾਲਾਂਕਿ ਮਨੁੱਖੀ ਜ਼ਿੰਦਗੀ ਨੂੰ ਮਹਿਫ਼ੂਜ਼ ਰੱਖਣ, ਅੱਗੇ ਤੋਰਨ ਲਈ ਬਨਸਪਤੀ ਦਾ ਬੇਸ਼ਕੀਮਤੀ ਵਰਦਾਨ ਹੈ | ਅਨੇਕਾਂ ਸੰਸਥਾਵਾਂ, ਸੋਸ਼ਲ ਕਲੱਬਾਂ, ਵਾਤਾਵਰਨ ਪ੍ਰੇਮੀਆਂ ਵਲੋਂ ਲੱਖਾਂ ਬੂਟੇ ਲਗਾ ਕੇ ਨਿਰਸਵਾਰਥ ਸੇਵਾ ਦੇ ਪੁੰਜ ਵਿਚ ਵੱਡਾ ਯੋਗਦਾਨ ਪਾਉਂਦਿਆਂ ਗੁਰੂ ਸਾਹਿਬਾਨ ਦੇ ਫ਼ਲਸਫੇ ਨੂੰ ਅੱਗੇ ਵਧਾਉਂਦੇ ਹਨ | ਹਰ ਵਰ੍ਹੇ ਲੱਖਾਂ ਬੂਟੇ ਲਗਾਉਣ ਕਾਰਨ ਆਲਮੀ ਤਪਸ਼ ਘਟਦੀ ਹੈ ਅਤੇ ਕਰੋੜਾਂ ਜੀਵ ਜੰਤੂਆਂ, ਪੰਛੀਆਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ | ਪੰਜਾਬ ਸਰਕਾਰ ਵਲੋਂ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ | ਮਨਰੇਗਾ ਵਰਕਰਾਂ ਵਲੋਂ ਪਿੰਡਾਂ ਦੀਆਂ ਸੜਕਾਂ, ਜ਼ਮੀਨਾਂ ਦੇ ਲਾਗੇ ਬਹੁਤ ਬੂਟੇ ਲਗਾਏ ਗਏ | ਪ੍ਰੰਤੂ ਉਹ ਬਹੁਤ ਸਾਰੇ ਬੂਟੇ ਖ਼ਤਮ ਕਰ ਦਿੱਤੇ ਹਨ | ਦਰਖਤਾਂ ਨੂੰ ਅੱਗ ਦੀ ਭੇਟ ਚੜਿਆ ਵੇਖਦਿਆਂ ਹਰੇਕ ਵਾਤਾਵਰਨ ਪ੍ਰੇਮੀ ਨੂੰ ਬਹੁਤ ਠੇਸ ਪੁੱਜਦੀ ਹੈ | ਉਨ੍ਹਾਂ ਦਾ ਕਹਿਣਾ ਕਿ ਫ਼ਸਲ ਦੀ ਰਹਿੰਦ ਖੰੂਹਦ ਨੂੰ ਅੱਗ ਲਗਾਉਣ ਪ੍ਰੰਤੂ ਸੜਕਾਂ ਤੇ ਖੜ੍ਹੇ ਦਰਖਤਾਂ ਨੂੰ ਅੱਗ ਲਗਾਉਣ ਦਾ ਬਹੁਤ ਖ਼ਤਰਨਾਕ ਰੁਝਾਨ ਕਾਨੂੰਨੀ ਜੁਰਮ ਹੈ | ਇਸ ਨਾਲ ਪੈਦਾ ਹੋਣ ਵਾਲੇ ਧੰੂਏਾ ਕਾਰਨ ਰਾਹਗੀਰਾਂ ਨਾਲ ਹਾਦਸੇ ਹੋਏ ਹਨ ਅਤੇ ਸਾਹ ਰੋਗੀਆਂ, ਦਿਲ ਦੇ ਰੋਗੀਆਂ ਦੀ ਤਕਲੀਫ਼ ਵੀ ਵਧਦੀ ਹੈ | ਸੰਘਣੇ ਧੂਏ ਵਿਚੋਂ ਦੀ ਰਾਹਗੀਰਾਂ ਨੂੰ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਆਪਣੀ ਤੇ ਬੱਚਿਆਂ ਜ਼ਿੰਦਗੀ ਨੂੰ ਮਹਿਫ਼ੂਜ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ | ਸਰਕਾਰ, ਪ੍ਰਸ਼ਾਸਨ ਅਤੇ ਹੋਰ ਜਥੇਬੰਦੀਆਂ ਸਭ ਖ਼ਾਮੋਸ਼, ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆ ਰਹੇ ਹਨ | ਕਿਉਂ ਨਹੀਂ ਨੁਕਸਾਨ ਪੁੱਜਦਾ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ | ਜਿਹੜੇ ਅੱਗ ਦੇ ਫਲੂਹੇ ਛੱਡ ਕੇ ਆਪਣੇ ਆਪ ਵੱਡੀ ਜੰਗ ਜਿੱਤੀ ਜਿੰਨੀ ਖ਼ੁਸ਼ੀ ਮਹਿਸੂਸ ਕਰਦੇ ਹਨ |
ਪਿਛਲੀ ਖ਼ਬਰ ਸਰਕਾਰ ਦੇ ਨਵੇਂ ਦਫ਼ਤਰੀ ਹੁਕਮਾਂ ਨੂੰ ਪੰਚਾਇਤ ਵਿਭਾਗ ਨੇ 'ਛਿੱਕੇ ਟੰਗਿਆ' ਅਗਲੀ ਖ਼ਬਰ ਬਗ਼ਲੀ ਖ਼ੁਰਦ ਜੋੜ ਮੇਲੇ 'ਤੇ ਵੱਡੀ ਤਾਦਾਦ 'ਚ ਸੰਗਤਾਂ ਹੋਈਆਂ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।