08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜਗਰਾਉਂ ਵਿਖੇ 2 ਥਾਵਾਂ 'ਤੇ ਈਦ-ਉਲ-ਅਜ਼ਹਾ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 29-05-2026
ਜਗਰਾਉਂ, 28 ਮਈ (ਹਰਵਿੰਦਰ ਸਿੰਘ ਖ਼ਾਲਸਾ)-ਮੁਸਲਮਾਨ ਭਾਈਚਾਰੇ ਵਲੋਂ ਜਗਰਾਉਂ ਦੀਆਂ 2 ਥਾਵਾਂ 'ਤੇ ਈਦ-ਉਲ-ਅਜ਼ਹਾ ਦਾ ਦਿਹਾੜਾ ਨਾਲ ਮਨਾਇਆ | ਖ਼ਾਲਸਾ ਸਕੂਲ (ਲੜਕੇ) ਅਤੇ ਮਦੀਨਾ ਮਸਜਿਦ ਪੰਜ ਨੰਬਰ ਚੁੰਗੀ ਜਗਰਾਉਂ ਵਿਖੇ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ | ਇਸ ਮੌਕੇ ਇਕ-ਦੂਜੇ ਦੇ ਗਲ ਲੱਗ ਕੇ ਵਧਾਈਆਂ ਅਤੇ ਤੋਹਫ਼ੇ ਵੀ ਦਿੱਤੇ ਗਏ | ਖ਼ਾਲਸਾ ਸਕੂਲ ਵਿਖੇ ਮੌਲਵੀ ਅੱਲਾ ਦਯਾ ਅਤੇ ਮਦੀਨਾ ਮਸਜਿਦ ਵਿਖੇ ਮੌਲਵੀ ਮਹੁੰਮਦ ਰਾਕਿਮ ਵਲੋਂ ਨਮਾਜ਼ ਪੜ੍ਹੀ ਗਈ | ਇਸ ਮੌਕੇ ਇਨ੍ਹਾਂ ਧਾਰਮਿਕ ਆਗੂਆਂ ਨੇ ਕਿਹਾ ਕਿ ਕਿਸੇ ਜਾਨਵਰ ਦੀ ਬਲੀ ਨਹੀਂ ਦੇਣੀ ਬਲਕਿ ਈਦ ਵਾਲੇ ਦਿਨ ਅਸੀਂ ਸਾਡੇ ਦਿਲ ਦਿਮਾਗ ਅੰਦਰ ਵੱਧ ਫੁੱਲ ਰਹੀਆਂ ਬੁਰਾਈਆਂ ਦੀ ਬਲੀ ਦੇਣੀ ਹੈ | ਇਸ ਮੌਕੇ ਕਾਦਰ ਦੀ ਸਾਜੀ ਕੁਦਰਤ ਨੂੰ ਸੁੰਦਰ ਬਣਾਉਣ ਦਾ ਪ੍ਰਣ ਲੈਣਾ ਹੈ | ਅਸੀਂ ਸਮਾਜ ਅੰਦਰ ਵੈਰ ਵਿਰੋਧ ਦੀ ਬੁਰਾਈ ਨੂੰ ਖ਼ਤਮ ਕਰਕੇ ਇਨਸਾਨੀਅਤ ਦਾ ਚਾਨਣ ਫੈਲਾਉਣਾ ਹੈ | ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਕੰਵਲਜੀਤ ਸਿੰਘ ਮੱਲ੍ਹਾ, ਕਰਨਜੀਤ ਸਿੰਘ ਸੋਨੀ ਗਾਲਿਬ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਐਡਵੋਕੇਟ ਜਰਨੈਲ ਸਿੰਘ ਖਹਿਰਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ , ਪਿ੍ੰ: ਚਰਨਜੀਤ ਸਿੰਘ ਭੰਡਾਰੀ ਆਦਿ ਨੇ ਈਦ ਦੇ ਦਿਹਾੜੇ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਡਾ: ਤਾਜ ਮੁਹੰਮਦ, ਅਸ਼ਰਫ ਪੱਪੀ, ਡਾ: ਨਵਾਬ ਖਾਂ, ਨਿਯਾਮੂਦੀਨ, ਡਾ: ਸ਼ੇਰ ਖ਼ਾਨ ਪੱਟੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜੂਨ ਮਹੀਨੇ 'ਚ ਪੂਰੇ ਪੰਜਾਬ ਅੰਦਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਲਗਾਏ ਜਾਣਗੇ ਨਿਸ਼ਕਾਮ ਦਸਤਾਰ ਸਿਖਲਾਈ ਕੈਂ... ਅਗਲੀ ਖ਼ਬਰ ਸੁੰਨੀ ਨੂਰੀ ਜਾਮਾ ਮਸਜਿਦ ਦਾਖਾ 'ਚ ਮਨਾਇਆ ਈਦ-ਉਲ-ਅਜ਼ਹਾ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।