08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਢਿੱਲੋਂ ਦੀ ਅਗਵਾਈ ਹੇਠ ਵਰਕਰ ਇੱਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ-ਭਾਗਪੁਰ

ਅਜੀਤ ਡੈਸਕ 29-05-2026
ਮਾਛੀਵਾੜਾ ਸਾਹਿਬ, 28 ਮਈ (ਪੱਤਰ ਪ੍ਰੇਰਕ)-ਭਾਜਪਾ ਹਾਈਕਮਾਂਡ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਨਾਲ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਜਮੇਰ ਸਿੰਘ ਭਾਗਪੁਰ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਇੱਕ ਦੂਰਅੰਦੇਸ਼ੀ ਸ਼ਖ਼ਸੀਅਤ ਦੇ ਮਾਲਕ ਹਨ ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਸੂਬੇ ਵਿਚ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਕੁੱਝ ਹੀ ਮਹੀਨਿਆਂ ਵਿਚ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੂਹ ਆਗੂ ਤੇ ਵਰਕਰ ਇੱਕਜੁੱਟ ਹੋ ਕੇ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਵਿਚ ਜੁਟਣਗੇ | ਭਾਗਪੁਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ ਭਾਜਪਾ ਵਿਚ ਆਪਣਾ ਭਵਿੱਖ ਦਿਖ ਰਿਹਾ ਹੈ ਕਿਉਂਕਿ 'ਆਪ' ਸਰਕਾਰ ਦੇ ਰਾਜ ਵਿਚ ਵਧਦਾ ਜੁਰਮ ਤੇ ਨਸ਼ੇ ਤੋਂ ਉੱਚ ਚਿੰਤਤ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜੇਕਰ ਆਪਣੇ ਸੂਬੇ ਨੂੰ ਖ਼ੁਸ਼ਹਾਲ ਕਰਨਾ ਹੈ ਤਾਂ ਇੱਥੇ ਭਾਜਪਾ ਸਰਕਾਰ ਬਣਾਉਣੀ ਪਵੇਗੀ |
ਪਿਛਲੀ ਖ਼ਬਰ ਮਾਤਾ ਮਲਕੀਤ ਕੌਰ ਗੁੱਜਰਵਾਲ ਨਮਿਤ ਭੋਗ 31 ਨੂੰ ਅਗਲੀ ਖ਼ਬਰ ਜੂਨ ਮਹੀਨੇ 'ਚ ਪੂਰੇ ਪੰਜਾਬ ਅੰਦਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਲਗਾਏ ਜਾਣਗੇ ਨਿਸ਼ਕਾਮ ਦਸਤਾਰ ਸਿਖਲਾਈ ਕੈਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।