07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਜਮੇਰੀ ਮਸਜਿਦ ਹਲਵਾਰਾ ਵਿਖੇ ਬਕਰੀਦ ਮਨਾਈ

ਅਜੀਤ ਡੈਸਕ 29-05-2026
ਹਲਵਾਰਾ, 28 ਮਈ (ਮਨਦੀਪ ਸਿੰਘ ਉੱਭੀ)-ਅਜਮੇਰੀ ਮਸਜਿਦ ਹਲਵਾਰਾ ਵਿਖੇ ਈਦ-ਉੱਲ-ਅਜ਼ਹਾ (ਬਕਰੀਦ) ਇਸਲਾਮਿਕ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਲਾਕੇ ਦੇ ਮੁਸਲਮਾਨ ਭਰਾ ਅਤੇ ਏਅਰ ਫੋਰਸ ਸਟੇਸ਼ਨ ਹਲਵਾਰਾ ਤੋਂ ਵੱਡੀ ਗਿਣਤੀ 'ਚ ਨਮਾਜ਼ੀ ਨਮਾਜ਼ ਅਦਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਮਸਜਿਦ ਦੇ ਇਮਾਮ ਨਸਰੁੱਲ ਹੱਕ ਮਿਸਬਾਹੀ ਨੇ ਸਭ ਨੂੰ ਨਮਾਜ਼ ਅਦਾ ਕਰਵਾਈ ਅਤੇ ਹਜ਼ਰਤ ਇਬਹਾਰੀਮ ਨੂੰ ਖੁਦਾ ਵਲੋਂ ਸੁਪਨੇ ਵਿਚ ਮਿਲੇ ਹੁਕਮ ਅਨੁਸਾਰ ਆਪਣੇ ਪੁੱਤਰ ਇਸਮਾਈਲ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕੁਰਬਾਨੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਇਮਾਮ ਵਲੋਂ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਸੰਦੇਸ਼ ਦਿੱਤਾ ਤੇ ਦੇਸ਼ ਦੀ ਅਖੰਡਤਾ ਲਈ ਦੁਆ ਕੀਤੀ ਅਤੇ ਸਾਰਿਆਂ ਨੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ | ਮਸਜਿਦ ਦੇ ਪ੍ਰਧਾਨ ਬੂਟਾ ਖਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੰਤ ਸ੍ਰੀ ਮਹੇਸ਼ ਮੁਨੀ ਮਹਾਰਾਜ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਰਾਜੇਵਾਲ ਵਿਖੇ 2 ਤੋਂ 4 ਜੂਨ ਤੱਕ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।