07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੰਤ ਸ੍ਰੀ ਮਹੇਸ਼ ਮੁਨੀ ਮਹਾਰਾਜ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 29-05-2026
ਰਾਏਕੋਟ, 28 ਮਈ (ਬਲਵਿੰਦਰ ਸਿੰਘ ਲਿੱਤਰ)-ਬੋਰੇ ਵਾਲੇ ਗਊ ਧਾਮ, ਸਹਿਬਾਜ਼ਪੁਰਾ ਰੋਡ ਰਾਏਕੋਟ ਵਿਖੇ ਅੱਜ ਸੰਤ ਸ੍ਰੀ ਮਹੇਸ਼ ਮੁਨੀ ਮਹਾਰਾਜ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਵੇਰੇ ਗਊ ਧਾਮ ਵਿਖੇ ਸ੍ਰੀ ਸੰਜੀਵ ਗੋਇਲ ਅਤੇ ਐੱਸ.ਕੇ ਪਰਿਵਾਰ ਵਲੋਂ ਹਵਨ ਯੱਗ ਕਰਵਾਇਆ ਗਿਆ | ਸ਼ਾਮ ਸਮੇਂ ਮਹਾਂਕਾਲੀ ਸੰਕੀਰਤਨ ਮੰਡਲ ਰਾਏਕੋਟ ਵਲੋਂ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮਹੰਤ ਨਰਿੰਦਰ ਦਾਸ ਮੰਦਰ ਸ਼੍ਰੀ ਠਾਕੁਰ ਦੁਬਾਰਾ ਲਾਲ ਵਲੋਂ ਪੂਜਾ-ਅਰਚਨਾ ਕਰਵਾਈ ਗਈ, ਜਦਕਿ ਜੋਤੀ ਪ੍ਰਚੰਡ ਸੁਭਾਸ਼ ਵਰਮਾ ਦੇ ਪਰਿਵਾਰ ਵਲੋਂ ਕੀਤੀ ਗਈ | ਸਮਾਗਮ ਦੌਰਾਨ ਮੰਡਲ ਦੇ ਚੇਅਰਮੈਨ ਸੋਮਨਾਥ ਗੋਇਲ, ਪ੍ਰਧਾਨ ਜਗਦੀਸ਼ ਵਰਮਾ, ਰਾਜ ਕੁਮਾਰ ਵਰਮਾ, ਵੀਰਬਲ ਵਰਮਾ, ਸੁਸ਼ੀਲ ਕੁਮਾਰ ਸੈਂਚਰ, ਨੀਰਜ ਕੁਮਾਰ ਗੋਇਲ, ਸੁਖਦੇਵ ਸਿੰਘ, ਲੱਖ ਜੀ, ਹਰਜਿੰਦਰ ਸਿੰਘ, ਆਨੰਦ ਕਿਸ਼ੋਰ, ਰਾਜੇਸ਼ ਮਹੰਤ, ਗੋਪਾਲ ਜੋਸ਼ੀ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ | ਇਸ ਤੋਂ ਇਲਾਵਾ ਗਊ ਧਾਮ ਮੈਂਬਰ ਪ੍ਰਧਾਨ ਰਾਜਨ ਸਭਰਵਾਲ, ਮੌਜੀ ਵਰਮਾ, ਪਰਮਿੰਦਰ ਵਰਮਾ, ਮੌਜੀ ਜੈਨ, ਲਾਲੀ ਜੈਨ, ਬਲਰਾਜ ਸਿੰਘ ਤਾਜਪੁਰ, ਬੌਬੀ ਤਾਜਪੁਰ, ਰੁਪਿੰਦਰ ਸਿੰਘ ਤਾਜਪੁਰ, ਸੋਨੂੰ ਗੋਡ, ਮਾਧੋ ਗੋਡ, ਨੀਰਜ ਗੁਪਤਾ, ਰਾਜੂ ਮਹਿੰਦੀ ਵਾਲਾ, ਜਸਵੀਰ ਸਿੰਘ ਜੱਸਾ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ ਮਾਂਗਟ, ਅਜੈ ਵਰਮਾ, ਭਾਰਤ ਜੀ, ਜੋਗਿੰਦਰ ਸਿੰਘ, ਹਰੀ ਸਿੰਘ ਨੰਬਰਦਾਰ, ਮੰਗਤ ਰਾਏ ਸਭਰਵਾਲ, ਦਵਿੰਦਰ ਲੇਖੀ, ਮਹਿੰਦਰ ਸਿੰਘ, ਦਵਿੰਦਰ ਕੌੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੱਲ੍ਹ ਨਵਾਂਸ਼ਹਿਰ 'ਚ ਲੱਗਣ ਵਾਲੇ ਮੈਗਾ ਸੈਮੀਨਾਰ 'ਚ ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ 'ਸਟੱਡੀ ਵੀਜ਼ੇ ਦਾ ਸੱਚ'-ਅਰੋੜ... ਅਗਲੀ ਖ਼ਬਰ ਅਜਮੇਰੀ ਮਸਜਿਦ ਹਲਵਾਰਾ ਵਿਖੇ ਬਕਰੀਦ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।