ਨਵੀਂ ਦਿੱਲੀ, 7 ਅਕਤੂਬਰ - ਇੰਡੀਆ ਗੱਠਜੋੜ ਪ੍ਰਦਰਸ਼ਨ 'ਤੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ, "ਲੋਕ ਰਾਹੁਲ ਗਾਂਧੀ ਨੂੰ ਪਿਆਰ ਕਰਦੇ ਹਨ। ਰਸਤੇ ਵਿਚ, ਜਨਤਾ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਸ ਗੱਡੀ ਦਾ ਟਾਇਰ ਪੰਕਚਰ ਕਰ ਦਿੱਤਾ (ਜਿਸ ਵਿਚ ਹਿਰਾਸਤ ਵਿਚ ਲੈਣ ਤੋਂ ਬਾਅਦ ਉਨ੍ਹਾਂ ਨੂੰ ਲਿਜਾਇਆ ਜਾ ਰਿਹਾ ਸੀ)। ਲੋਕ ਉਨ੍ਹਾਂ ਨੂੰ ਇੰਨਾ ਪਿਆਰ ਕਰਦੇ ਹਨ ਕਿ ਉਹ ਰਾਹੁਲ ਗਾਂਧੀ ਨੂੰ ਗ੍ਰਿਫ਼ਤਾਰ ਨਹੀਂ ਹੋਣ ਦੇਣਗੇ। ਪੁਲਿਸ ਨਾ ਤਾਂ ਉਨ੍ਹਾਂ ਨੂੰ ਅੰਦਰ ਜਾਣ ਦੇ ਰਹੀ ਹੈ ਅਤੇ ਨਾ ਹੀ ਬਾਹਰ ਆਉਣ ਦੇ ਰਹੀ ਹੈ। 8 ਘੰਟੇ ਹੋ ਗਏ ਹਨ। ਉਨ੍ਹਾਂ ਨੂੰ ਗਿਆਨੇਸ਼ ਕੁਮਾਰ ਦੇ ਦਫ਼ਤਰ ਜਾਣ ਦਿੱਤਾ ਜਾਵੇ, ਪਰ ਉਹ ਜਾਣ ਨਹੀਂ ਦੇ ਰਹੇ..."।