21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੁ: ਮੰਜੀ ਸਾਹਿਬ ਕੋਟਾਂ ਵਿਖੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਗੁਰਮਤਿ ਸਮਾਗਮ ਕਰਾਉਣ ਦਾ ਫ਼ੈਸਲਾ ਜਲਦ ਹੋਵੇਗਾ ਤਰੀਕਾਂ ਦਾ ਐਲਾਨ

ਅਜੀਤ ਡੈਸਕ 05-06-2026
ਬੀਜਾ, 4 ਜੂਨ (ਅਵਤਾਰ ਸਿੰਘ ਜੰਟੀ ਮਾਨ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਮੰਜੀ ਸਾਹਿਬ ਕੋਟਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਥ ਦੇ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਵੱਡਾ ਗੁਰਮਤਿ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਸਮਾਗਮ ਇਲਾਕੇ ਦੇ 25 ਤੋਂ 30 ਪਿੰਡਾਂ ਦੇ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾਵੇਗਾ | ਇਸ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਮੀਟਿੰਗ ਦੌਰਾਨ ਇਲਾਕੇ ਦੀਆਂ ਸਮੂਹ ਸੰਗਤਾਂ ਸਮੇਤ ਪਿੰਡਾਂ ਦੇ ਪੰਚ ਸਰਪੰਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਮੈਂਬਰ ਹਰਪਾਲ ਸਿੰਘ ਜੱਲ੍ਹਾ, ਪੰਥਕ ਆਗੂ ਨਵਤੇਜ ਸਿੰਘ ਖੱਟੜਾ ਸ਼ਾਮਿਲ ਹੋਏ ਹਨ | ਇਸ ਮੀਟਿੰਗ ਨੂੰ ਮੈਂਬਰ ਹਰਪਾਲ ਸਿੰਘ ਜੱਲ੍ਹਾ, ਜਥੇਦਾਰ ਨਵਤੇਜ ਸਿੰਘ ਖੱਟੜਾ, ਪ੍ਰਧਾਨ ਰਜਿੰਦਰ ਸਿੰਘ ਕੋਟ ਪਨੈਚ, ਸਾਬਕਾ ਸਰਪੰਚ ਕੈਪਟਨ ਸੁਖਰਾਜ ਸਿੰਘ ਸ਼ੇਰ ਗਿੱਲ, ਨਾਮਵਰ ਆਗੂ ਦਲਵੀਰ ਸਿੰਘ ਸਵੈਚ ਬਗਲੀ ਖੁਰਦ, ਪੱਤਰਕਾਰ ਸੁਖਵਿੰਦਰ ਸਿੰਘ ਸਲੌਦੀ ਆਦਿ ਸਮੇਤ ਨੇ ਸੰਬੋਧਨ ਕੀਤਾ | ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਾਰਨ ਉਪਰੰਤ ਸਰਬ ਸੰਮਤੀ ਨਾਲ 31 ਮੈਂਬਰੀ ਕਮੇਟੀ ਬਣਾਈ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੰਤ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਤੋਂ ਦੀਵਾਨਾਂ ਸਬੰਧੀ ਤਰੀਕ ਲੈਣ ਲਈ ਇੱਕ ਸੰਗਤਾਂ ਦਾ ਜਥਾ ਪਰਮੇਸ਼ਵਰ ਦੁਆਰ ਲਈ ਰਵਾਨਾ ਹੋਵੇਗਾ | ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸੇਰਾਂ ਨਾਲ ਆਰੰਭ ਦਿੱਤੀਆਂ ਗਈਆਂ | ਇਸ ਮੌਕੇ ਤੇ ਮੈਨੇਜਰ ਇਕਬਾਲ ਸਿੰਘ ਝਬਾਲ, ਮੈਨੇਜਰ ਕੇਹਰ ਸਿੰਘ ਮਗਰ,ਜ਼ਿਲਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਹਾਲਾ, ਬਲਾਕ ਸੰਮਤੀ ਮੈਂਬਰ ਲਖਵੀਰ ਸਿੰਘ ਲੱਖੀ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆਂ, ਸਾਬਕਾ ਸਰਪੰਚ ਪਰਗਟ ਸਿੰਘ ਭੌਰਲਾ, ਰਾਗੀ ਭਾਈ ਉੰਕਾਰ ਸਿੰਘ ਰੁਪਾਲੋਂ, ਬਾਬਾ ਜਸਵਿੰਦਰ ਸਿੰਘ ਘੁੰਗਰਾਲੀ, ਪਿਆਰਾ ਸਿੰਘ, ਪ੍ਰਧਾਨ ਮਨਜੀਤ ਸਿੰਘ, ਹਰਮਨ ਬੀਜਾ, ਪ੍ਰਧਾਨ ਹਰਪ੍ਰੀਤ ਸਿੰਘ ਭੋਲਾ ਦਹਿੜੂ, ਇਕਬਾਲ ਸਿੰਘ ਭੌਰਲਾ, ਰਣਵੀਰ ਸਿੰਘ ਮੰਡਿਆਲਾ ਕਲਾਂ, ਪਿਆਰਾ ਸਿੰਘ ਦਹਿੜੂ, ਪ੍ਰਚਾਰਕ ਭਾਈ ਪਰਮਜੀਤ ਸਿੰਘ ਗੁਰਦਾਸਪੁਰੀ, ਸਤਨਾਮ ਸਿੰਘ ਚਾਪੜਾ, ਦਲਭੰਜਨ ਸਿੰਘ, ਮਨਦੀਪ ਸਿੰਘ ਖਾਲਸਾ, ਸੋਨੀ ਸੁਲਤਾਨਪੁਰ, ਦੀਦਾਰ ਸਿੰਘ, ਮਨਦੀਪ ਸਿੰਘ, ਜਗਦੀਸ਼ ਸਿੰਘ ਦੀਸ਼ਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਗਿੱਲ ਅੰਦਰਲੇ ਪਿੰਡਾਂ ਦੇ ਸਰਬਪੱਖੀ ਕੰਮ ਜੰਗੀ ਪੱਧਰ 'ਤੇ ਜਾਰੀ-ਵਿਧਾਇਕ ਸੰਗੋਵਾਲ ਅਗਲੀ ਖ਼ਬਰ ਅਦਾਲਤ ਦੇ ਹੁਕਮ ਅਨੁਸਾਰ ਡੀ. ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨ 'ਤੇ ਮੀਟਿੰਗ 'ਚ ਪੈਨਸ਼ਨਰਾਂ ਵਲੋਂ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।