21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਦਾਲਤ ਦੇ ਹੁਕਮ ਅਨੁਸਾਰ ਡੀ. ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨ 'ਤੇ ਮੀਟਿੰਗ 'ਚ ਪੈਨਸ਼ਨਰਾਂ ਵਲੋਂ ਨਾਅਰੇਬਾਜ਼ੀ

ਅਜੀਤ ਡੈਸਕ 05-06-2026
ਪਾਇਲ, 4 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰ ਯੂਨੀਅਨ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ | ਇਸ ਮੀਟਿੰਗ ਨੂੰ ਨਿਰਭੈ ਸਿੰਘ ਜਰਗ, ਮਲਕੀਤ ਸਿੰਘ ਘਲੋਟੀ, ਸੱਜਣ ਸਿੰਘ ਜੰਡਾਲੀ, ਹਰਬੰਸ ਸਿੰਘ ਭਰਥਲਾ ਰੰਧਾਵਾ, ਰਣਜੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਸਿਹੌੜਾ, ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਪਿੱਛਲੇ ਸਮੇਂ ਤੋਂ ਕੋਰਟ ਦੇ ਫੈਸਲੇ ਨੂੰ ਵੀ ਨਜ਼ਰ-ਅੰਦਾਜ਼ ਕਰਦੀ ਨਜ਼ਰ ਆ ਰਹੀ ਹੈ | ਕੈਬਿਨਟ ਸਬ-ਕਮੇਟੀ ਵਲੋਂ ਅਦਾਲਤ ਵਿੱਚ ਦਿੱਤਾ ਸੀਲ ਬੰਦ ਲਿਫਾਫਾ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਡੀ. ਏ. ਦੀ ਅਦਾਇਗੀ ਲਈ ਕੋਰਟ ਵਲੋਂ ਦਿੱਤੇ ਫ਼ੈਸਲੇ ਨੂੰ ਅੱਗੇ ਪਾਉਣ ਦੀ ਸਾਜ਼ਿਸ਼ ਹੈ | ਉਨ੍ਹਾਂ ਕਿਹਾ ਕਿ ਐਮ.ਐਲ.ਏ. ਨੂੰ ਜੋ ਪੈਨਸ਼ਨ ਲੱਗਦੀ ਹੈ, ਇਹ ਵੀ ਜਿਵੇਂ ਮੁਲਾਜਮਾਂ ਨੂੰ 30-35 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਪੈਨਸ਼ਨ ਲੱਗਦੀ ਹੈ, ਐਮ. ਐਲ. ਏ. ਅਤੇ ਐਮ. ਪੀ. ਨੂੰ ਵੀ ਘੱਟੋ-ਘੱਟ ਦਸ ਸਾਲ ਲਗਾਤਾਰ ਐਮ. ਐਲ. ਏ. ਅਤੇ ਐਮ. ਪੀ. ਰਹਿਣ 'ਤੇ ਪੈਨਸ਼ਨ ਲੱਗਣੀ ਚਾਹੀਦੀ ਹੈ | ਐਮ. ਐਲ. ਏ. ਨੂੰ ਮੋਬਾਈਲ ਭੱਤਾ 15 ਹਜ਼ਾਰ ਮਹੀਨਾ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਹੈ | ਜਦੋਂ ਇੱਕ ਮੁਲਾਜ਼ਮ 500 ਰੁਪੈ ਮਹੀਨਾ ਨਾਲ ਸਾਰ ਸਕਦਾ ਹੈ ਤਾਂ ਇਨਾਂ ਦਾ ਇਹ ਭੱਤਾ ਵੀ 500 ਕਰਨ ਦੀ ਮੰਗ ਕੀਤੀ | ਇਸ ਮੌਕੇ ਪੈਨਸ਼ਨਰਾਂ ਵਲੋਂ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਦੀ ਕਾਪੀ ਨੂੰ ਸਾੜਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਇਸ ਮੀਟਿੰਗ 'ਚ ਪ੍ਰੀਤਮ ਸਿੰਘ ਘਲੋਟੀ, ਹਰੀ ਰਾਮ ਪਾਇਲ, ਜਗਦੇਵ ਸਿੰਘ ਘੁਡਾਣੀ ਖੁਰਦ, ਜੀਤ ਸਿੰਘ ਪਾਇਲ, ਰਜਿੰਦਰ ਸਿੰਘ ਕਾਨੂਗੋ ਪਾਇਲ, ਇੰਦਰ ਸਿੰਘ ਘਣਗਸ, ਦਰਸ਼ਨ ਸਿੰਘ ਘਣਗਸ, ਅਮਰਜੀਤ ਸਿੰਘ ਭੀਖੀ, ਮੇਵਾ ਸਿੰਘ ਜਰਗੜੀ, ਅਮਰਜੀਤ ਸਿੰਘ ਅਲੂਣਾ ਮਿਆਨਾ, ਹਰੀ ਸਿੰਘ ਅਲੂਣਾ ਮਿਆਨਾ, ਕਰਨੈਲ ਸਿੰਘ ਜੱਲ੍ਹਾ, ਸ਼ਮਸ਼ੇਰ ਸਿੰਘ ਅਲੂਣਾ ਮਿਆਨਾ, ਕੇਹਰ ਸਿੰਘ ਪਾਇਲ, ਕੁਲਵੰਤ ਸਿੰਘ ਘੁਡਾਣੀ, ਮਹਿੰਦਰ ਸਿੰਘ ਪਾਇਲ, ਤੇਜਾ ਸਿੰਘ ਗੋਬਿੰਦਪੁਰਾ, ਗੁਰਮੁਖ ਸਿੰਘ ਪਾਇਲ, ਬਲਬੀਰ ਸਿੰਘ ਪਾਇਲ, ਸੋਹਣ ਸਿੰਘ ਵੈਦ ਘਲੋਟੀ, ਬਲਜੀਤ ਸਿੰਘ ਅਲੂਣਾ ਤੋਲਾ, ਕੁਲਵਿੰਦਰ ਸਿੰਘ ਘੁੰਮਣ ਪਾਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁ: ਮੰਜੀ ਸਾਹਿਬ ਕੋਟਾਂ ਵਿਖੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਗੁਰਮਤਿ ਸਮਾਗਮ ਕਰਾਉਣ ਦਾ ਫ਼ੈਸਲਾ ਜਲਦ ਹੋਵੇਗਾ... ਅਗਲੀ ਖ਼ਬਰ ਪੰਜਾਬ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਹਿਮਾਚਲ 'ਚੋਂ ਲਗਾਉਣਾ ਪੰਜਾਬੀਆਂ ਨਾਲ ਧੋਖਾ-ਰੁਪਾਲੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।