24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਾਂਗਰਸ ਪਾਰਟੀ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਧਰਨਾ ਅੱਜ <br/>

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਟੀਨੂੰ ਧਰਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਹੋਰ ਪਾਰਟੀ ਆਗੂ | ਤਸਵੀਰ : ਰਜਿੰਦਰ ਸਿੰਘ <br/> 06-06-2026
ਪਾਇਲ, 5 ਜੂਨ (ਰਜਿੰਦਰ ਸਿੰਘ, ਨਿਜ਼ਾਮਪੁਰ)-ਕਾਂਗਰਸ ਪਾਰਟੀ ਵਲੋਂ ਪਾਰਟੀ ਦੇ ਇੱਕ ਵਰਕਰ 'ਤੇ ਝਾੜੂ ਖਿਲਾਰਨ 'ਤੇ ਹੋਏ ਪਰਚੇ ਦੇ ਸਬੰਧ ਵਿਚ ਪਾਰਟੀ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਦੇ ਘਰ ਸਾਹਮਣੇ ਧਰਨਾ ਲਗਾਇਆ ਜਾਵੇਗਾ | ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਵਿੰਦਰ ਸਿੰਘ ਟੀਨੰੂ ਨੇ ਦੱਸਿਆ ਕਿ ਪਿਛਲੇ ਦਿਨੀਂ ਟਾਂਡਾ ਵਿਖੇ ਕਾਂਗਰਸ ਦੇ ਵਰਕਰ ਵਲੋਂ ਝਾੜੂ ਖਿਲਾਰ ਦਿੱਤਾ ਗਿਆ ਸੀ | ਹੁਣ ਮੌਜੂਦਾ ਸਰਕਾਰ ਦੇ ਆਗੂਆਂ ਵਲੋਂ ਇਸ ਨੂੰ ਬੇਅਦਬੀ ਦੱਸ ਕੇ ਉਸ ਵਰਕਰ 'ਤੇ ਪਰਚਾ ਕਰਵਾ ਦਿੱਤਾ ਹੈ | ਜਿਸ ਦੀ ਕਾਂਗਰਸ ਪਾਰਟੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੀ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਧਾਨ ਦੇ ਘਰ ਸਾਹਮਣੇ ਅੱਜ ਸ਼ਾਮ 4 ਵਜੇ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਵੱਡੀ ਗਿਣਤੀ 'ਚ ਪਾਰਟੀ ਆਗੂ ਤੇ ਵਰਕਰ ਸ਼ਾਮਿਲ ਹੋਣਗੇ | ਇਸ ਮੌਕੇ ਸਰਪੰਚ ਕਰਮ ਸਿੰਘ ਪੱਲਾ, ਜੱਸਾ ਰੋੜੀਆਂ, ਰਣਜੀਤ ਸਿੰਘ ਪੀ. ਏ., ਮਨਦੀਪ ਸ਼ਰਮਾ ਘੁਡਾਣੀ, ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ, ਹੈਪੀ ਰੌਣੀ, ਕਿ੍ਸ਼ਨ ਦੇਵ ਜੋਗੀਮਾਜਰਾ, ਰਾਣਾ ਸ਼ਾਹੀ ਭਰਥਲਾ ਰੰਧਾਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਲ੍ਹਾ ਰਾਏਪੁਰ ਵਿਖੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਸਰਕਾਰੀ ਸਕੂਲ ਧਨਾਨਸੂ ਵਿਚ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।