ਕੈਮਿਸਟਾਂ ਨੂੰ ਪੁਲਿਸ ਅਧਿਕਾਰੀ ਦੀ ਸਖ਼ਤ ਤਾੜਨਾ , ਪਾਬੰਦੀਸ਼ੁਦਾ ਦਵਾਈਆਂ ਵੇਚਣ ’ ਤੇ ਹੋਵੇਗੀ ਸਖ਼ਤ ਕਾਰਵਾਈ
ਮਾਛੀਵਾੜਾ ਸਾਹਿਬ, 14 ਅਕਤੂਬਰ (ਮਨੋਜ ਕੁਮਾਰ)-ਥਾਣਾ ਮੁਖੀ ਮਾਛੀਵਾੜਾ ਕਰਮਜੀਤ ਸਿੰਘ ਨੇ ਸ਼ਹਿਰ ਦੇ ਤਮਾਮ ਕੈਮਿਸਟ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਮੈਡੀਸਨ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਇਤਿਹਾਸਿਕ ਹੋਵੇਗੀ। ਇਸ ਤਾੜਨਾ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 25-27 ਦੇ ਆਸ-ਪਾਸ ਕੈਮਿਸਟ ਦੁਕਾਨਦਾਰ ਹਨ ਤੇ ਉਹ ਜਲਦ ਇਸ ਮਾਮਲੇ ਸਬੰਧੀ ਇੱਕ ਮੀਟਿੰਗ ਵੀ ਰੱਖ ਰਹੇ ਹਨ।
ਅਜੀਤ ਡੈਸਕ
15-10-2026