29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਿੱਧਵਾਂ ਕਾਲਜ ਵਿਖੇ ਐੱਫ.ਡੀ.ਪੀ. ਦਾ ਆਨਲਾਈਨ ਛੇਵਾਂ ਦਿਨ ਗਿਆਨ ਭਰਪੂਰ ਰਿਹਾ

ਅਜੀਤ ਡੈਸਕ 07-06-2026
ਚੌਂਕੀਮਾਨ, 6 ਜੂਨ (ਤੇਜਿੰਦਰ ਸਿੰਘ ਚੱਢਾ)-ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਛੇਵੇਂ ਦਿਨ ਆਨਲਾਇਨ ਸੈਸ਼ਨ ਕਰਵਾਇਆ ਗਿਆ | ਛੇਵੇਂ ਸੈਸ਼ਨ ਦੇ ਪ੍ਰਮੁੱਖ ਬੁਲਾਰੇ ਪਿ੍ੰਸੀਪਲ ਡਾ. ਤਿ੍ਪਤਾ ਪਰਮਾਰ (ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਲੋਪੋ) ਸਨ | ਡਾ: ਪਰਮਾਰ ਨੇ ਪੀ.ਪੀ.ਟੀ ਰਾਹੀਂ 'ਭਾਰਤੀ ਸਿੱਖਿਆ ਪ੍ਰਣਾਲੀ' ਦੀ ਮਹੱਤਤਾ ਅਤੇ ਵਰਤਮਾਨ ਸਮੇਂ ਵਿਚ ਇਸ ਦੀ ਲੋੜ 'ਤੇ ਜ਼ੋਰ ਦਿੰਦਿਆਂ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਪ੍ਰਮੁੱਖ ਵਿਧੀਆਂ ਬਾਰੇ ਦੱਸਿਆ | ਉਨ੍ਹਾਂ ਗੁਰੂ-ਕੱਲ ਸਿਸਟਮ ਨੂੰ ਸਫ਼ਲ ਸਿੱਖਿਆ ਮਾਧਿਅਮ ਸਿੱਧ ਕਰਦਿਆਂ ਪ੍ਰੰਪਰਾਗਤ ਭਾਰਤੀ ਸਿੱਖਿਆ ਮਾਡਲ ਵਿਚ ਅਨੁਸਾਸ਼ਨ, ਗੁਰੂ-ਸ਼ਿਸ਼ ਅਧਿਆਪਨ, ਮਾਨਸਿਕ ਵਿਕਾਸ, ਅਧਿਆਤਮਿਕਤਾ, ਸਮਾਜਿਕ ਜ਼ਿੰਮੇਵਾਰੀ, ਨੈਤਿਕਤਾ,ਅਧਿਐਨ, ਸਵੈ-ਪੜਚੋਲ ਅਤੇ ਟੀਚਿਆਂ ਨੂੰ ਸਪੱਸ਼ਟ ਕੀਤਾ | ਉਨ੍ਹਾਂ ਅਧਿਆਪਕ ਦੀ ਭੂਮਿਕਾ, ਉਸਦਾ ਅਧਿਆਪਨ ਦਿ੍ਸ਼ਟੀਕੋਣ, ਬੌਧਿਕਤਾ ਤੇ ਸੰਚਾਰ ਵਿਧੀ ਅਤੇ ਵਿਦਿਆਰਥੀ ਦੀ ਗ੍ਰਹਿਣ ਪ੍ਰਕਿਰਿਆ ਅਤੇ ਉਦੇਸ਼ ਸਪੱਸ਼ਟੀਕਰਨ ਨੂੰ ਉਦਾਹਰਨਾਂ ਸਹਿਤ ਸਾਂਝਾਂ ਕੀਤਾ | ਪ੍ਰਮੁੱਖ ਬੁਲਾਰੇ ਨੇ ਸੁਆਲ-ਜੁਆਬ ਸੈਸ਼ਨ ਵਿਚ ਤਲੱਸੀਬਖਸ਼ ਉੱਤਰ ਦਿੱਤੇ | ਸੈਸ਼ਨ ਦੀ ਸਮਾਪਤੀ 'ਤੇ ਡਾ: ਜਸਦੀਪ ਕੌਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਆਨਲਾਈਨ ਸੈਸ਼ਨ ਵਿਚ ਲਗਭਗ 25 ਭਾਗੀਦਾਰਾਂ ਨੇ ਭਾਗ ਲਿਆ |
ਪਿਛਲੀ ਖ਼ਬਰ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਧਰਨਾਕਾਰੀਆਂ 'ਤੇ ਲਾਠੀਚਾਰਜ ਖ਼ਿਲਾਫ਼ ਮੰਡੀ ਮੁੱਲਾਂਪੁਰ 'ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤਿਰਲੋਕ ਸਾਹੀ ਕਾਂਗਰਸ ਹਾਈਕਮਾਨ ਵਲੋਂ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।