30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗਊਧਾਮ ਪ੍ਰਬੰਧਕੀ ਕਮੇਟੀ ਵਲੋਂ ਚੁਣੇ ਗਏ ਕਾਂਗਰਸੀ ਕੌਂਸਲਰਾਂ ਦਾ ਸਨਮਾਨ

ਅਜੀਤ ਡੈਸਕ 08-06-2026
ਰਾਏਕੋਟ, 7 ਜੂਨ (ਸੁਸ਼ੀਲ)-ਸੰਤ ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲੇ ਗਊ ਧਾਮ ਸਹਿਬਾਜਪੁਰਾ ਰੋਡ ਰਾਏਕੋਟ ਵਿਖੇ ਅੱਜ ਪ੍ਰਧਾਨ ਰਾਜਨ ਸੱਭਰਵਾਲ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਸ਼ਹਿਰ ਵਿਚ ਨਗਰ ਕੌਂਸਲ ਚੋਣਾਂ ਲੜਨ ਵਾਲੇ ਕਾਂਗਰਸੀ ਉਮੀਦਵਾਰਾਂ ਅਤੇ ਚੁਣੇ ਗਏ ਕੌਂਸਲਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰਾਂ ਅਤੇ ਹੋਰ ਪਾਰਟੀ ਵਰਕਰਾਂ ਵਲੋਂ ਗਊਧਾਮ ਵਿਖੇ ਪਹੁੰਚ ਕੇ ਗਊਆਂ ਨੂੰ ਹਰਾ ਚਾਰਾ ਪਾਇਆ ਗਿਆ ਅਤੇ ਬਾਅਦ ਵਿੱਚ ਗਊਆਂ ਦੀ ਆਰਤੀ ਵੀ ਕੀਤੀ ਗਈ | ਇਸ ਉਪਰੰਤ ਪ੍ਰਧਾਨ ਰਾਜਨ ਸੱਭਰਵਾਲ ਦੀ ਅਗਵਾਈ ਹੇਠ ਸਮੂਹ ਪ੍ਰਬੰਧਕੀ ਕਮੇਟੀ ਮੈਂਬਰਾਂ ਵਲੋਂ ਚੁਣੇ ਗਏ ਕੌਂਸਲਰਾਂ ਅਤੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਜਨ ਸੱਭਰਵਾਲ, ਨਰਾਇਣ ਦੱਤ ਕੌਸ਼ਿਕ, ਸੁਭਾਸ਼ ਵਰਮਾਂ, ਜੋਗਿੰਦਰਪਾਲ ਜੱਗੀ ਮੱਕੜ, ਲਾਲੀ ਜੈਨ, ਪ੍ਰਵੀਨ ਜੈਨ, ਸੋਨੂ ਗੋਡ, ਮਾਧੋ ਗੋਡ, ਰਾਜੂ, ਨੀਰਜ ਗੁਪਤਾ, ਗੁਲਾਬ ਸਿੰਘ, ਪੰਮਾ ਸਿੰਘ, ਮਹਿੰਦਰ ਸਿੰਘ, ਸਰਪੰਚ ਬਲਰਾਜ ਸਿੰਘ ਤਾਜਪੁਰ, ਰੁਪਿੰਦਰ ਸਿੰਘ ਤਾਜਪੁਰ, ਜਸਵੀਰ ਸਿੰਘ ਜੱਸਾ, ਪਿ੍ੰਸੀਪਲ ਗੁਰਮੇਲ ਸਿੰਘ, ਹਰੀ ਸਿੰਘ ਲੰਬਰਦਾਰ, ਬੌਬੀ ਤਾਜਪੁਰ, ਸ਼੍ਰੀਮਤੀ ਬਿੰਦੂ ਗੁਪਤਾ, ਸੁਖਵਿੰਦਰ ਸਿੰਘ ਗਰੇਵਾਲ, ਸ਼੍ਰੀਮਤੀ ਪ੍ਰਦੀਪ ਕੌਰ, ਸ਼੍ਰੀਮਤੀ ਪਰਮਜੀਤ ਕੌਰ, ਸੋਨੂ ਵਰਮਾਂ, ਸ਼੍ਰੀਮਤੀ ਸ਼ਰਨਜੀਤ ਕੌਰ, ਕੁਲਬੀਰ ਕੁਮਾਰ ਸ਼ਰਮਾਂ, ਆਸ਼ੂ ਜੈਨ, ਸੰਜੇ ਕੁਮਾਰ, ਬਲਜਿੰਦਰ ਸਿੰਘ ਰਿੰਪਾ, ਸ਼੍ਰੀਮਤੀ ਅਮਨਦੀਪ ਕੌਰ, ਸੋਹਨ ਸਿੰਘ, ਸੁਖਵੀਰ ਸਿੰਘ ਰਾਏ, ਸਰਪੰਚ ਬਲਜੀਤ ਸਿੰਘ ਤਾਜਪੁਰ, ਜਗਵਿੰਦਰ ਸਿੰਘ ਗਿੱਲ, ਜਗਰੂਪ ਸਿੰਘ ਗਿੱਲ, ਜਸਪ੍ਰੀਤ ਸਿੰਘ ਜੱਸੀ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਝੋਰੜਾਂ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਝੋਰੜਾਂ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।