06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀ ਘੁਡਾਣੀ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਮੁਨਾਫਾ ਵੰਡ ਸਮਾਗਮ

ਰਾੜਾ ਸਾਹਿਬ, 5 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਦੀ ਘੁਡਾਣੀ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਵੇਰਕਾ) ਪਿੰਡ ਘੁਡਾਣੀ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾ ਨੂੰ 2025-26 ਦੇ ਮੁਨਾਫਾ ਵੰਡਣ ਲਈ ਪ੍ਰਧਾਨ ਕੁਲਜੀਤ ਸਿੰਘ ਬੋਪਾਰਾਏ ਤੇ ਮੀਤ ਪ੍ਰਧਾਨ ਬਲਦੀਪ ਸਿੰਘ ਦੀ ਸਾਂਝੀ ਅਗਵਾਈ ਵਿੱਚ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮਾਰੋਹ ਸਮਾਗਮ ਕਰਵਾਇਆ ਗਿਆ। ਇਸ ਸਮੇਂ ਦੁੱਧ ਉਤਪਾਦਕਾ ਨੂੰ ਮੁਨਾਫੇ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ’ਤੇ ਵੇਰਕਾ ਮਿਲਕ ਪਲਾਟ ਲੁਧਿ.

ਅਜੀਤ ਡੈਸਕ 06-11-2026
ਰਾੜਾ ਸਾਹਿਬ, 5 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਦੀ ਘੁਡਾਣੀ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਵੇਰਕਾ) ਪਿੰਡ ਘੁਡਾਣੀ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾ ਨੂੰ 2025-26 ਦੇ ਮੁਨਾਫਾ ਵੰਡਣ ਲਈ ਪ੍ਰਧਾਨ ਕੁਲਜੀਤ ਸਿੰਘ ਬੋਪਾਰਾਏ ਤੇ ਮੀਤ ਪ੍ਰਧਾਨ ਬਲਦੀਪ ਸਿੰਘ ਦੀ ਸਾਂਝੀ ਅਗਵਾਈ ਵਿੱਚ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮਾਰੋਹ ਸਮਾਗਮ ਕਰਵਾਇਆ ਗਿਆ। ਇਸ ਸਮੇਂ ਦੁੱਧ ਉਤਪਾਦਕਾ ਨੂੰ ਮੁਨਾਫੇ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ’ਤੇ ਵੇਰਕਾ ਮਿਲਕ ਪਲਾਟ ਲੁਧਿ. ਦੇ ਚੇਅਰਮੈਨ ਹਰਮਿੰਦਰ ਸਿੰਘ ਛਿੰਦਾ ਪਹੰੁਚੇ ਜਿਨ੍ਹਾਂ ਸਮੂਹ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਿਆ। ਜਾਣਕਾਰੀ ਅਨੁਸਾਰ ਸਭਾ ਦੇ ਮੈਂਬਰ ਹਰਮਿੰਦਰ ਸਿੰਘ ਸਪੁੱਤਰ ਜੀਤ ਸਿੰਘ ਨੂੰ ਪਹਿਲਾ ਇਨਾਮ 29236.26 ਰੁ. ਮੁਨਾਫਾ ਦਿੱਤਾ ਗਿਆ, ਗੁਰਮੁਖ ਸਿੰਘ ਸਪੁੱਤਰ ਵੀਰ ਸਿੰਘ ਨੂੰ ਦੂਸਰਾ ਇਨਾਮ 24093.62 ਰੁ. ਮੁਨਾਫਾ ਦਿੱੱਤਾ ਗਿਆ ਜਦਕਿ ਜਗਦੇਵ ਸਿੰਘ ਸਪੁਤਰ ਸੁਰਜੀਤ ਸਿੰਘ ਨੂੰ ਤੀਜਾ ਇਨਾਮ 15205.74 ਰੁ. ਮੁਨਾਫਾ ਦਿੱਤਾ ਗਿਆ ਹੈ। ਇਸ ਸਮੇਂ ਮੁਨਾਫੇ ਦੇ ਨਾਲ ਦੁੱਧ ਉਤਪਾਦਕਾ ਨੂੰ ਦੁੱਧ ਵਾਲੀਆਂ ਸਟੀਲ ਦੀਆਂ ਕੈਨੀ ਵੀ ਦਿੱਤੀ । ਇਸ ਮੌਕੇ ਦੀ ਘੁਡਾਣੀ ਕਲਾਂ ਦੁੱਧ ਉਤਪਾਦਕ ਸਹਿਕਾਰੀ ਸਭਾ (ਵੇਰਕਾ) ਪਿੰਡ ਘੁਡਾਣੀ ਕਲਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਜੀਤ ਸਿੰਘ ਪ੍ਰਧਾਨ, ਬਲਦੀਪ ਸਿੰਘ ਮੀਤ ਪ੍ਰਧਾਨ, ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਹਰਜੋਤ ਸਿੰਘ, ਨਿਰਮਲ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਜਾਗਰ ਸਿੰਘ, ਸਕਿੰਦਰ ਸਿੰਘ ਸਕੱਤਰ, ਰਾਜਨਵੀਰ ਸਿੰਘ ਹੈਲਪਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁੱਧ ਉਤਪਾਦਕ ਸਨ। 05 ਖੰਨਾ09
ਪਿਛਲੀ ਖ਼ਬਰ ਦੀਵਾਲੀ ਮੌਕੇ ਕੋਈ ਵੀ ਤੋਹਫ਼ਾ ਜਾਂ ਮਠਿਆਈ ਲੈ ਕੇ ਨਾ ਆਵੇ, ਲੋੜਵੰਦਾਂ ਨਾਲ ਖੁਸ਼ੀਆਂ ਸਾਂਝੀਆਂ ਕਰੋ- ਐੱਸ. ਐੱਸ. ਪੀ. ਡਾ.... ਅਗਲੀ ਖ਼ਬਰ ਸਖੀ ਸ਼ਕਤੀ ਮੀਟਿੰਗ ਦੇ ਦੂਜੇ ਦਿਨ ਵੀ ਔਰਤਾਂ ਦਾ ਭਾਰੀ ਉਤਸ਼ਾਹ, ਮੰਤਰੀ ਸੌਂਦ ਨੇ ਕੀਤਾ ਸੰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।