31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਵਲੋਂ ਜੀਵਨ ਜਾਚ ਕੈਂਪ ਲਗਾਇਆ

ਅਜੀਤ ਡੈਸਕ 08-06-2026
ਜਗਰਾਉਂ, 7 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਵਲੋਂ ਖ਼ਾਲਸਾ ਏਡ ਜਥੇਬੰਦੀ ਜਗਰਾਉਂ ਦੇ ਸਹਿਯੋਗ ਨਾਲ ਲਗਾਏ ਜੀਵਨ ਜਾਂਚ ਕੈਂਪ ਦੀ ਆਰੰਭਤਾ ਵਾਹਿਗੁਰੂ ਦੇ ਸਿਮਰਨ ਨਾਲ ਹੋਈ | ਇਸ ਸਮੇਂ ਬੀਬੀ ਗੁਰਜੀਤ ਕੌਰ ਅਤੇ ਬੀਬੀ ਜਸਵੀਰ ਕੌਰ ਵਲੋਂ ਸਿੱਖਿਆਰਥੀਆਂ ਨੂੰ ਜੀਵਨ ਵਿਚ ਸਿਮਰਨ ਦੀ ਮਹੱਤਤਾ ਬਾਰੇ ਵਿਖਿਆਨ ਦਿੰਦੇ ਹੋਏ ਜੀਵਨ ਨੂੰ ਸਾਰਥਿਕ ਕਰਨ ਵਿਚ ਇਸਦੇ ਯੋਗਦਾਨ ਨੂੰ ਦਿ੍ੜਾਇਆ ਗਿਆ | ਸਿੱਖਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਜਪੁਜੀ ਸਾਹਿਬ ਜੀ ਦਾ ਜਾਪ ਕਰਵਾਇਆ ਗਿਆ | ਡਾ. ਜਸਪਾਲ ਸਿੰਘ ਵਲੋਂ ਸਰੀਰਕ ਵਰਜਿਸ਼ਾਂ ਰਾਹੀਂ ਤੰਦਰੁਸਤੀ ਕਾਇਮ ਰੱਖਣ ਦੇ ਢੰਗ ਦੱਸੇ ਗਏ ਅਤੇ ਸਾਰੇ ਸਿੱਖਿਆਰਥੀਆਂ ਨੂੰ 5 ਫੋਲਡ ਫ਼ਿਲਮ ਦਿਖਾਈ ਗਈ | ਇਸ ਤੋਂ ਮਿਲਣ ਵਾਲੇ ਸੰਦੇਸ਼ ਨੂੰ ਬੀਬੀ ਮਨਦੀਪ ਕੌਰ ਨੇ ਸਿੱਖਿਆਰਥੀਆਂ ਨਾਲ ਸਾਂਝਾ ਕੀਤਾ | ਸ. ਹਰਜੀਤ ਸਿੰਘ ਨੇ ਗੁਰਬਾਣੀ ਉਪਦੇਸ਼ਾਂ ਵਿਚ ਦਿੱਤੇ ਗਏ ਸੰਦੇਸ਼ ਨੂੰ ਸੌਖੇ ਸ਼ਬਦਾਂ ਵਿਚ ਵੱਖ-ਵੱਖ ਉਦਾਹਰਨਾ ਰਾਹੀਂ ਸਮਝਾਇਆ | ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਰੌਚਕ ਢੰਗ ਨਾਲ ਰਾਹੀਂ ਸਿੱਖਿਆਰਥੀਆਂ ਨੂੰ ਡੇਰੇਦਾਰਾਂ ਨਾਲ ਜੁੜਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਜੀਵਨ ਸਫ਼ਲ ਕਰਨ ਦਾ ਮਾਰਗ ਸੁਝਾਇਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਗੁਰਚਰਨ ਸਿੰਘ ਨੇ ਇਸ ਸਿਖਿਆਰਥੀਆਂ ਨਾਲ ਵਿਚਾਰਾਂ ਸਾਂਝੇ ਕਰਦੇ ਹੋਏ ਗੁਰਮਤਿ ਜਮਾਤਾਂ ਵਿਚ ਕੀਤੇ ਜਾਂਦੇ ਉਪਰਾਲਿਆਂ ਦੀ ਸਰਾਹਨਾ ਕੀਤੀ | ਕੈਂਪ ਵਿਚ ਹਾਜ਼ਰੀ ਭਰਨ ਵਾਲੇ ਸਾਰੇ ਸਿੱਖਿਆਰਥੀਆਂ ਨੂੰ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ | ਦਸਤਾਰ ਸਿਖਲਾਈ ਦੀ ਵਿਸ਼ੇਸ਼ ਜਮਾਤ ਖ਼ਾਲਸਾ ਏਡ ਇਕਾਈ ਦੇ ਵੀਰਾਂ ਅਤੇ ਦਸਤਾਰ ਕੋਚ ਲਵਪ੍ਰੀਤ ਸਿੰਘ ਵਲੋਂ ਲਗਾਈ ਗਈ | ਕੈਂਪ ਦੀ ਸਮਾਪਤੀ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ | ਸਮੂਹ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੰਗਰ ਦਾ ਪ੍ਰਬੰਧ ਅਤੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ |
ਪਿਛਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਕਾਨੂੰਨੀ ਸਿੱਖਿਆ ਦੇ ਖੇਤਰ 'ਚ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ-ਪ... ਅਗਲੀ ਖ਼ਬਰ ਮਾਤਾ ਗੁਰਦੇਵ ਕੌਰ ਕਲੇਰ ਦਾ ਰੱਤੋਵਾਲ ਵਿਖੇ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।