14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਖੰਨਾ ਮੰਡਲ ਅੱਗੇ ਟੀ. ਐੱਸ. ਯੂ. ਵਲੋਂ ਰੋਸ ਰੈਲੀ

ਅਜੀਤ ਡੈਸਕ 09-06-2026
ਖੰਨਾ, 8 ਜੂਨ (ਹਰਜਿੰਦਰ ਸਿੰਘ ਲਾਲ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਪੰਜਾਬ ਦੇ ਸੱਦੇ 'ਤੇ ਖੰਨਾ ਮੰਡਲ ਅੱਗੇ ਟੀ. ਐੱਸ. ਯੂ. ਵਲੋਂ ਇੰਜ. ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਹ ਰੈਲੀ ਅਪਰੈਟਿਸ ਲਾਈਨਮੈਨਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹਨਾਂ ਸਾਥੀਆਂ ਨੂੰ ਪਹਿਲ ਦੇ ਆਧਾਰ ਤੇ ਮਹਿਕਮੇ ਅੰਦਰ ਭਰਤੀ ਕੀਤਾ ਜਾਵੇ ਅਤੇ ਨਜਾਇਜ਼ ਲਾਠੀਚਾਰਜ ਕਰਨ ਵਾਲੇ ਪੁਲਿਸ ਅਫ਼ਸਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਸਮੇਂ ਬਲਜਿੰਦਰ ਸਿੰਘ ਸਕੱਤਰ ਸੈਂਟਰਲ ਜੋਨ ਲੁਧਿਆਣਾ, ਗੁਰਪ੍ਰੀਤ ਸਿੰਘ ਪ੍ਰਧਾਨ ਭੜੀ, ਹਰਜਿੰਦਰ ਸਿੰਘ ਪ੍ਰਧਾਨ ਸਿਟੀ 2 ਖੰਨਾ, ਅਨੂਪ ਸਿੰਘ ਪ੍ਰਧਾਨ ਚਾਵਾ, ਜਤਿੰਦਰ ਸਿੰਘ ਪ੍ਰਧਾਨ ਦਿਹਾਤੀ ਖੰਨਾ, ਕੁਲਵੰਤ ਸਿੰਘ ਸਕੱਤਰ ਮੰਡਲ ਖੰਨਾ, ਮਨਪ੍ਰੀਤ ਸਿੰਘ ਸਕੱਤਰ ਸਿਟੀ 2 ਖੰਨਾ, ਪ੍ਰਦੀਪ ਸਿੰਘ ਸਕੱਤਰ ਭੜੀ ਆਦਿ ਹਾਜ਼ਰ ਸਨ | ਮੱਖਣ ਸਿੰਘ ਸਾਬਕਾ ਸਰਕਲ ਪ੍ਰਧਾਨ ਨੇ ਦੱਸਿਆ ਕਿ ਸਾਨੂੰ 16 ਜੂਨ ਦੇ ਸਰਕਲ ਖੰਨਾ ਦੇ ਧਰਨੇ ਦੀ ਤਿਆਰੀ ਅਤੇ 24 ਜੂਨ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਕਰਨ ਲਈ ਵੀ ਕਿਹਾ ਗਿਆ |
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਡਾ. ਸੁਖਪਾਲ ਕੌਰ ਸਮਰਾਲਾ ਦੀ ਕਾਵਿ ਪੁਸਤਕ 'ਬੇਪਰਵਾਹੀਆਂ' ਰਿਲੀਜ਼ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਇਕੋਲਾਹਾ ਵਿਖੇ ਘੱਲੂਘਾਰਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।