14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਡਾ. ਸੁਖਪਾਲ ਕੌਰ ਸਮਰਾਲਾ ਦੀ ਕਾਵਿ ਪੁਸਤਕ 'ਬੇਪਰਵਾਹੀਆਂ' ਰਿਲੀਜ਼

ਅਜੀਤ ਡੈਸਕ 09-06-2026
ਦੋਰਾਹਾ, 8 ਜੂਨ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬ ਦੀ ਜੂਨ ਮਹੀਨੇ ਦੀ ਇਕੱਤਰਤਾ ਪ੍ਰਧਾਨ ਅਮਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ | ਸਾਹਿਤਕਾਰਾਂ ਦੀ ਭਰਵੀਂ ਹਾਜ਼ਰੀ 'ਚ ਡਾ. ਸੁਖਪਾਲ ਕੌਰ ਸਮਰਾਲਾ ਦੀ ਪਲੇਠੀ ਕਾਵਿ ਪੁਸਤਕ 'ਬੇਪਰਵਾਹੀਆਂ' ਸ਼ਾਨਦਾਰ ਢੰਗ ਨਾਲ ਰੀਲੀਜ਼ ਕੀਤੀ ਗਈ | ਸਭ ਤੋਂ ਪਹਿਲਾਂ ਗੁਰਦਾਸ ਸਿੰਘ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ | ਕਿਤਾਬ ਬਾਰੇ ਪਹਿਲਾ ਪਰਚਾ ਮਨਿੰਦਰ ਕੌਰ ਮਨ ਨੇ ਪੜਿ੍ਹਆ | ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਬਹੁਤ ਵਿਸਤਿ੍ਤ ਢੰਗ ਨਾਲ ਸੁਖਪਾਲ ਕੌਰ ਦੇ ਜੀਵਨ, ਵਿੱਦਿਅਕ ਸਫ਼ਰ ਤੇ ਹੋਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਡਾ. ਸੁਖਪਾਲ ਕੌਰ ਸਮਰਾਲਾ ਹੁਣ ਤਕ 300 ਕਿਤਾਬਾਂ ਦੇ ਰੀਵੀਊ ਅਖ਼ਬਾਰਾਂ 'ਚ ਲਿਖ ਚੁੱਕੀ ਹੈ | ਗੁਰਦਾਸ ਸਿੰਘ ਨੇ ਕੁੱਝ ਕਵਿਤਾਵਾਂ ਦੇ ਹਵਾਲੇ ਨਾਲ ਕਾਵਿ ਭਾਸ਼ਾ ਦੀ ਗੱਲ ਕੀਤੀ | ਬਲਬੀਰ ਬੱਬੀ ਨੇ ਆਖਿਆ ਕਿ ਡਾ. ਸੁਖਪਾਲ ਕੌਰ ਸਮਰਾਲਾ ਪੰਜਾਬੀ ਸਾਹਿਤ ਲਈ ਮੁੱਲਵਾਨ ਕਾਰਜ ਕਰ ਰਹੀ ਹੈ ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਉਨ੍ਹਾਂ ਦੀ ਕਿਤਾਬ ਰੀਲੀਜ਼ ਕਰਨਾ ਬਹੁਤ ਹੀ ਮਾਣ ਵਾਲ਼ੀ ਗੱਲ ਹੈ | ਪੰਜਾਬੀ ਦੇ ਪ੍ਰਬੁੱਧ ਕਵੀ ਭਗਵਾਨ ਢਿੱਲੋਂ ਨੇ ਕਿਹਾ ਕਿ ਕਿਤਾਬ ਦਾ ਨਾਂਅ ਬਹੁਤ ਖ਼ੂਬਸੂਰਤ ਹੈ | ਸ਼ਾਹੀ ਸਪੋਰਟਸ ਕਾਲਜ ਸਮਰਾਲਾ ਦੇ ਡਾਇਰੈਕਟਰ ਡਾ. ਗੁਰਵੀਰ ਸਿੰਘ ਸ਼ਾਹੀ ਨੇ ਵੀ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ | ਜੋਗਿੰਦਰ ਸਿੰਘ ਓਬਰਾਏ ਨੇ ਡਾ. ਸੁਖਪਾਲ ਕੌਰ ਸਮਰਾਲਾ ਨੂੰ ਉਨ੍ਹਾਂ ਦੀ ਕਾਵਿ ਪੁਸਤਕ ਲਈ ਵਧਾਈ ਦਿੱਤੀ | ਇਸ ਪਿੱਛੋਂ ਹਾਜ਼ਰ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਜਿਨ੍ਹਾਂ 'ਚ ਮਨਦੀਪ ਸਿੰਘ ਮਾਂਗਟ, ਲਖਵਿੰਦਰ ਪਾਲ ਸਿੰਘ ਸਮਰਾਲਾ, ਹਰਬੰਸ ਸਿੰਘ ਰਾਏ, ਰਛਪਾਲ ਕੌਰ, ਦਲਜਿੰਦਰ ਸਿੰਘ ਰਾਮਪੁਰ, ਡਾ. ਟਹਿਲ ਸਿੰਘ ਜੱਸਲ, ਰਾਮ ਕਮਲ, ਲਖਬੀਰ ਸਿੰਘ ਲੱਬਾ, ਸਰਪੰਚ ਜਸਵੰਤ ਸਿੰਘ ਕਾਲ਼ਾ, ਦਰਸ਼ਨ ਸਿੰਘ, ਬਲਰਾਜ ਸਿੰਘ ਜਟਾਣਾ, ਸ਼ਰਨਦੀਪ ਸਿੰਘ, ਤਰਨ ਰਾਮਪੁਰ ਆਦਿ ਵਲੋਂ ਕਿਤਾਬ ਨੂੰ ਰੀਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ | ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਅਹੁਦੇਦਾਰਾਂ ਤੇ ਕਾਰਜਕਾਰਣੀ ਵਲੋਂ ਡਾ. ਸੁਖਪਾਲ ਕੌਰ ਸਮਰਾਲਾ ਨੂੰ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੇ ਦੂਸਰੇ ਸੈਸ਼ਨ 'ਚ ਕਵੀ ਦਰਬਾਰ ਹੋਇਆ | ਜਿਸ 'ਚ ਕਸ਼ਮੀਰ ਸਿੰਘ ਕਸ਼ਮੀਰ, ਸ਼ੇਰ ਸਿੰਘ ਰਾਮਪੁਰੀ, ਰਘਵੀਰ ਸਿੰਘ ਮਹਿਤੋਤ, ਕਰਮਜੀਤ ਸਿੰਘ ਆਜ਼ਾਦ, ਵਿਸ਼ਵਿੰਦਰ ਰਾਮਪੁਰ, ਮਨਿੰਦਰ ਕੌਰ ਮਨ, ਸੁਖਪਾਲ ਕੌਰ ਸਮਰਾਲਾ, ਨੇਤਰ ਸਿੰਘ ਮੁੱਤੋਂ, ਬਲਬੀਰ ਸਿੰਘ ਬੱਬੀ, ਨਛੱਤਰ ਸਿੰਘ, ਮਨਜੀਤ ਸਿੰਘ ਧੰਜਲ, ਦਰਸ਼ਨ ਸਿੰਘ, ਗੁਰਦਾਸ ਸਿੰਘ, ਪ੍ਰਭਜੋਤ ਰਾਮਪੁਰ, ਭਗਵਾਨ ਢਿੱਲੋਂ, ਅਮਰਿੰਦਰ ਸੋਹਲ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੌਲ ਨੂੰ ਕਾਵਿਮਈ ਬਣਾ ਦਿੱਤਾ |
ਅੰਤ 'ਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਪੰਜਾਬੀ ਸਾਹਿਤ ਤੇ ਸਿੱਖਿਆ ਜਗਤ ਦੀ ਵੱਡੀ ਸ਼ਖ਼ਸੀਅਤ ਸਵਰਨ ਸਿੰਘ ਭੰਗੂ, ਨੌਜਵਾਨ ਰਾਜਨਦੀਪ ਸਿੰਘ ਰਾਜੀ ਵਿਰਕ, ਵਾਸੀ ਡਾਂਗੀਆਂ (ਜਗਰਾਓਾ), ਰਾਜਿੰਦਰ ਸਿੰਘ ਮਾਂਗਟ ਰਾਮਪੁਰ ਅਤੇ ਗੁਰਨਾਮ ਸਿੰਘ ਮਾਂਗਟ ਰਾਮਪੁਰ ਦੀ ਮੌਤ 'ਤੇ ਸ਼ੋਕ ਮਤਾ ਪ੍ਰਗਟ ਕਰਿਆ |
ਪਿਛਲੀ ਖ਼ਬਰ ਬਾਲਾ ਜੀ ਕਾਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਵੱਖ-ਵੱਖ ਸਮੱਸਿਆਵਾਂ ਸੰਬੰਧੀ ਸੰਗੋਵਾਲ, ਮੀਲੂ ਤੇ ਹਰੀ ਨੂੰ ਕਰਵਾਇਆ ਜਾਣੂ... ਅਗਲੀ ਖ਼ਬਰ ਖੰਨਾ ਮੰਡਲ ਅੱਗੇ ਟੀ. ਐੱਸ. ਯੂ. ਵਲੋਂ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।