13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਖੇਤੀ ਸੈਕਟਰ ਅੰਦਰ 'ਨਹਿਰੀ ਪਾਣੀ ਰਾਹੀਂ 'ਨਵੇਂ ਇਨਕਲਾਬ' ਦਾ ਮੁੱਢ ਬੱਝਿਆ' - ਪ੍ਰਧਾਨ ਡਾ. ਬੀਜਾ <br/>

ਅਜੀਤ ਡੈਸਕ 09-06-2026
ਮਾਲੇਰਕੋਟਲਾ, 8 ਜੂਨ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੇ ਤਬਾਹ ਹੋ ਰਹੇ ਖੇਤੀ ਸੈਕਟਰ ਨੂੰ ਬਚਾਉਣ ਲਈ ਸੂਬਾ ਸਰਕਾਰ ਵਲੋਂ ਵੱਡੀਆਂ ਯੋਜਨਾਵਾਂ ਅਧੀਨ ਨਹਿਰੀ ਪਾਣੀ ਰਾਹੀਂ ਇੱਕ ਨਵੇਂ ਇਨਕਲਾਬ ਦੀ ਸ਼ੁਰੂਆਤ ਨੇ ਸੂਬੇ ਦੀ ਖੇਤੀ ਸਨਅਤ ਲਈ ਇੱਕ ਵਧੀਆ 'ਭਵਿੱਖੀ ਮੁੱਢ' ਬੰਨ੍ਹ ਦਿੱਤਾ ਹੈ | ਕਿਉਂਕਿ ਪੰਜਾਬ ਦੀ ਖੇਤੀ ਪਿਛਲੇ ਲੰਬੇ ਸਮੇਂ ਤੋਂ ਘਾਟੇ ਵਿਚ ਜਾਣ ਕਾਰਨ ਲਾਹੇਵੰਦ ਧੰਦੇ ਤੋਂ ਪਛੜਦੀ ਜਾ ਰਹੀ ਸੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਲੁਧਿਆਣਾ ਦਿਹਾਤੀ (ਐਸ.ਸੀ. ਵਿੰਗ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਪਾਇਲ ਤੋਂ ਸੀਨੀਅਰ ਆਗੂ ਡਾ. ਜਸਪ੍ਰੀਤ ਸਿੰਘ ਬੀਜਾ ਨੇ ਮਲੇਰਕੋਟਲਾ ਵਿਖੇ ਇੱਕ ਸਮਾਗਮ ਦੌਰਾਨ ਸ਼ਿਰਕਤ ਕਰਨ ਮੌਕੇ ਕੀਤਾ | ਡਾ. ਬੀਜਾ ਮਾਲੇਰਕੋਟਲਾ ਵਿਖੇ ਇੱਕ ਮੀਟਿੰਗ ਵਿਚ ਭਾਗ ਲੈਣ ਲਈ ਪਹੁੰਚੇ ਸਨ | ਜਿੱਥੇ ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨ ਭਾਈਚਾਰੇ ਲਈ ਉਲੀਕੀਆਂ ਵੱਡੀਆਂ ਯੋਜਨਾਵਾਂ ਤੋਂ ਇਲਾਵਾ ਦਲਿਤ ਸਮਾਜ ਦੇ ਵਿਹੜਿਆਂ ਨੂੰ ਰੁਸ਼ਨਾਉਣ ਦੇ ਲਈ ਸਰਕਾਰ ਨੇ 'ਮਹਾਂ ਕਾਰਜ' ਕੀਤੇ ਹਨ | ਡਾ. ਜਸਪ੍ਰੀਤ ਸਿੰਘ ਬੀਜਾ ਵਲੋਂ ਹਲਕਾ ਪਾਇਲ ਦੇ ਅੰਦਰ ਮੈਰਾਥਨ ਮੀਟਿੰਗਾਂ ਰਾਹੀਂ ਪਾਰਟੀ ਦੀ ਮਜ਼ਬੂਤੀ ਲਈ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਖ਼ਾਲਸਾ ਪ੍ਰਧਾਨ ਐਸ.ਸੀ ਵਿੰਗ, ਦਵਿੰਦਰ ਸਿੰਘ ਜਰਗੜੀ ਬਲਾਕ ਪ੍ਰਧਾਨ, ਜਗਵਿੰਦਰ ਸਿੰਘ ਮਾਲੇਰਕੋਟਲਾ, ਸਤਵਿੰਦਰ ਸਿੰਘ, ਅਵਤਾਰ ਸਿੰਘ ਸਰਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਪਾਇਲ ਦੀ ਮੀਟਿੰਗ ਕੱਲ੍ਹ ਅਗਲੀ ਖ਼ਬਰ ਪਿੰਡ ਸਰਾਭਾ 'ਚ ਪੰਜਾਬ ਪੁਲਿਸ ਵਲੋਂ ਖਿਡਾਰਨਾਂ ਨੂੰ ਖੇਡ ਕਿੱਟਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।